BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਬਕਾ ਮੰਤਰੀ ਜਿਆਣੀ ਤੇ ਸਾਬਕਾ ਵਿਧਾਇਕ ਸਿੱਧੂ ਨੇ ਕੀਤਾ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ

ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ  ਦੇ ਚੋਣ ਪ੍ਰਚਾਰ ਦੇ ਗਰਮੀ ਫੜਦਿਆਂ ਹੀ ਹੁਣ ਵੱਡੇ ਸਿਆਸੀ ਆਗੂਆਂ ਨੇ ਵੀ ਚੋਣ ਪ੍ਰਚਾਰ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਹੈ।ਇਸੇ ਦੇ ਚਲਦਿਆਂ ਅੱਜ ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਨਾਲ ਮਿਲਕੇ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਆਮ ਲੋਕਾਂ ਨੂੰ ਗਠਜੋੜ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਵਿਕਾਸ ਦੇ ਨਾਂ ਤੇ ਵੋਟਾਂ ਦੀ ਮੰਗ ਕੀਤੀ।
ਸਾਬਕਾ ਮੰਤਰੀ ਜਿਆਣੀ ਨੇ ਅੱਜ ਤਲਵੰਡੀ ਸਾਬੋ ਪੁੱਜ ਕੇ ਵਾਰਡ ਨੰ: 12 ਤੋਂ ਭਾਜਪਾ ਉਮੀਦਵਾਰ ਗੋਲੋ ਕੌਰ, ਵਾਰਡ ਨੰ: 10 ਤੋਂ ਭਾਜਪਾ ਉਮੀਦਵਾਰ ਪ੍ਰਿੰਸ ਕੁਮਾਰ ਕਾਲਾ, ਵਾਰਡ ਨੰ: 14 ਤੋਂ ਅਕਾਲੀ ਉਮੀਦਵਾਰ ਬੀਬੀ ਸ਼ਵਿੰਦਰ ਕੌਰ ਚੱਠਾ, ਵਾਰਡ ਨੰ: 9 ਤੋਂ ਮੀਨਾਕਸ਼ੀ ਜਿੰਦਲ ਅਤੇ ਵਾਰਡ ਨੰ: 1 ਤੋਂ ਬੀਬੀ ਮਨਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਸੀਨੀਅਰ ਅਕਾਲੀ ਆਗੂ ਰਣਜੀਤ ਮਲਕਾਣਾ ਦੇ ਗ੍ਰਹਿ ਵਿਖੇ ਉਮੀਦਵਾਰਾਂ ਤੇ ਗਠਜੋੜ ਆਗੂਆਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਮੰਤਰੀ ਜਿਆਣੀ ਨੇ ਕਿਹਾ ਕਿ ਉਹ ਸਮੁੱਚੇ ਪੰਜਾਬ ਅੰਦਰ ਕਾਰਪੋਰੇਸ਼ਨ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਤੇ ਦੇਖਣ ਵਿੱਚ ਇਹੀ ਆਇਆ ਹੈ ਕਿ ਸੂਬੇ ਦੇ ਲੋਕਾਂ ਕਾਂਗਰਸ ਦੀ ਸਰਕਾਰ ਦੇ ਪਿਛਲੇ 10 ਮਹੀਨਿਆਂ ਦੇ ਸ਼ਾਸਨ ਤੋਂ ਹੀ ਅੱਕ ਚੁੱਕੇ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਹੋਰ ਕੁਝ ਵੀ ਨਹੀ ਕੀਤਾ ਅਤੇ ਪੈਨਸ਼ਨਾਂ ਵਧਾਉਣ, ਸ਼ਗੀਨ ਸਕੀਮ ਵਧਾਉਣ ਅਤੇ ਆਟਾ ਦਾਲ ਨਾਲ ਖੰਡ, ਚਾਹਪੱਤੀ ਤੇ ਘਿਓ ਦੇਣ ਵਰਗੀਆਂ ਸਕੀਮਾਂ 10 ਮਹੀਨਿਆਂ ਬਾਦ ਵੀ ਆਰੰਭ ਨਹੀ ਕੀਤੀਆਂ ਜਾ ਸਕੀਆਂ ਸਗੋਂ ਪਿਛਲੀ ਸਰਕਾਰ ਵੇਲੇ ਦੀਆਂ ਸਕੀਮਾਂ ਵੀ ਬੰਦ ਹੋਣ ਕਿਨਾਰੇ ਪੁੱਜ ਗਈਆਂ ਹਨ। ਉਨਾਂ ਨੇ ਗਠਜੋੜ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨਾਂ ਨਗਰ ਦੇ ਲੋਕਾਂ ਨੂੰ ਕਿਹਾ ਕਿ ਤੁਹਾਡੇ ਕੋਲ ਜੀਤਮਹਿੰਦਰ ਸਿੱਧੂ ਵਰਗਾ ਧੜੱਲੇਦਾਰ ਲੀਡਰ ਹੈ ਇਸਲਈ ਹੁਣ ਇਨਾਂ ਦੇ ਹੱਥ ਮਜਬੂਤ ਕਰੋ ਤਾਂਕਿ ਇਹ ਲੋਕਾਂ ਦੀ ਸੇਵਾ ਨਿਰੰਤਰ ਜਾਰੀ ਰੱਖ ਸਕਣ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਸਿੱਧੂ ਨੇ ਸ੍ਰੀ ਜਿਆਣੀ ਨੂੰ ਵਿਸ਼ਵਾਸ ਦੁਆਇਆ ਕਿ ਗਠਜੋੜ ਤਲਵੰਡੀ ਸਾਬੋ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ।

No comments: