BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਾਰਡ ਨੰ: 4 ਦੇ ਲੋਕਾਂ ਨੇ ਉਮੀਦਵਾਰ ਦਰਸ਼ਨ ਸਿੰਘ ਨੂੰ ਜਿਤਾਉਣ ਦਾ ਭਰੋਸਾ ਦਿੱਤਾ

ਤਲਵੰਡੀ ਸਾਬੋ, 14 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਪੰਚਾਇਤ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਤੂਫਾਨੀ ਚੋਣ ਪ੍ਰਚਾਰ ਕੀਤਾ। ਇਸ ਮੌਕੇ ਜਿੱਥੇ ਸਾਬਕਾ ਵਿਧਾਇਕ ਨੇ ਵਾਰਡ ਨੰ: 8 ਤੋਂ ਉਮੀਦਵਾਰ ਹਰਪਾਲ ਸਿੰਘ, ਵਾਰਡ ਨੰ: 10 ਤੋਂ ਭਾਜਪਾ ਉਮੀਦਵਾਰ ਪ੍ਰਿੰਸ ਕੁਮਾਰ ਕਾਲਾ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਉੱਥੇ ਵਾਰਡ ਨੰ: 4 ਵਿੱਚ ਛੱਪੜੀ ਵਾਲੇ ਪਾਸੇ ਸਾਬਕਾ ਵਿਧਾਇਕ ਨੇ ਅਕਾਲੀ-ਭਾਜਪਾ ਗਠਜੋੜ ਉਮੀਦਵਾਰ ਦਰਸ਼ਨ ਸਿੰਘ ਦੇ ਹੱਕ ਵਿੱਚ ਛੋਟੀਆਂ ਛੋਟੀਆਂ ਸਭਾਵਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ ਢਾਈ ਸਾਲਾਂ ਦੇ ਸ਼ਾਸਨ ਦੌਰਾਨ ਉਨਾਂ ਨੇ ਨਗਰ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਤੇ ਗਰੀਬ ਵਰਗ ਦੇ ਲੋਕਾਂ ਨੂੰ ਜਿੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਡੇਢ ਡੇਢ ਲੱਖ ਰੁਪਏ ਘਰ ਬਣਾਉਣ ਲਈ ਦੁਆਏ ਉੱਥੇ ਨਵੇਂ ਆਟਾ ਦਾਲ ਕਾਰਡ ਬਣਾਏ, ਨਵੀਆਂ ਪੈਨਸ਼ਨਾਂ ਲਾਈਆਂ, ਗਰੀਬ ਘਰਾਂ ਨਾਲ ਸਬੰਧਿਤ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਉੱਥੇ ਆਰਥਿਕ ਪੱਖੋਂ ਕਮਜੋਰ ਬੀਬੀਆਂ ਨੂੰ ਗੈਸੀ ਚੁੱਲੇ ਵੀ ਕੇਂਦਰੀ ਸਕੀਮ ਤਹਿਤ ਦੁਆਏ ਜਦੋਂਕਿ ਹੁਣ ਕਾਂਗਰਸ ਸਰਕਾਰ ਦੇ 10 ਮਹੀਨਿਆਂ ਦੇ ਸ਼ਾਸਨ ਦੌਰਾਨ ਗਰੀਬ ਵਰਗ ਦੇ ਲੋਕਾਂ ਨੂੰ ਇੱਕ ਰੁਪਏ ਦੀ ਸਹੂਲਤ ਨਹੀ ਦਿੱਤੀ ਗਈ। ਸਿਲਾਈ ਮਸ਼ੀਨਾਂ ਜਾਂ ਗੈਸੀ ਚੁੱਲ੍ਹੇ ਤੋਂ ਛੱਡੋ ਸਗੋਂ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ ਦਾਲ ਵੀ ਬੰਦ ਕਰ ਦਿੱਤੀ ਗਈ। ਸਾਰੇ ਨਗਰ ਵਿੱਚ ਸੀਵਰੇਜ ਓਵਰਫਲੋਅ ਹੁੰਦਾ ਰਹਿੰਦਾ ਹੈ ਪਰ ਸਰਕਾਰ ਵਿਚਲੇ ਆਗੂਆਂ ਦਾ ਕੋਈ ਧਿਆਨ ਨਹੀਂ। ਉਨਾਂ ਨੇ ਨਗਰ ਦੀ ਬਿਹਤਰੀ ਲਈ ਗਠਜੋੜ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਿਸ ਤੇ ਵਾਰਡ ਨੇ 4 ਦੇ ਲੋਕਾਂ ਨੇ ਸ. ਸਿੱਧੂ ਨੂੰ ਵਿਸ਼ਵਾਸ ਦੁਆਇਆ ਕਿ ਉਹ ਦਰਸ਼ਨ ਸਿੰਘ ਨੂੰ ਵੱਡੇ ਫਰਕ ਨਾਲ ਜਿਤਾ ਕੇ ਕੌਂਸਲਰ ਬਣਾਉਣਗੇ।

No comments: