BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਭਾਜਪਾ ਉਮੀਦਵਾਰਾਂ ਦੀ ਚੋਣ ਮੁਹਿੰਮ ਭਖੀ, ਸਾਬਕਾ ਵਿਧਾਇਕ ਨੇ ਦਫਤਰਾਂ ਦੇ ਉਦਘਾਟਨ ਤੇ ਜਨ ਸਭਾਵਾਂ ਕੀਤੀਆਂ

ਤਲਵੰਡੀ ਸਾਬੋ, 12 ਦਸੰਬਰ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ ਲਈ ਜਿੱਥੇ ਸੱਤਾਧਾਰੀ ਧਿਰ ਨੇ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਆਰੰਭਿਆ ਹੋਇਆ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਉਮੀਦਵਾਰਾਂ ਦੇ ਹੱਕ ਵਿੱਚ ਬੀਤੇ ਦਿਨਾਂ ਤੋਂ ਧੂੰਆਧਾਰ ਪ੍ਰਚਾਰ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਵੀ ਗਠਜੋੜ ਉਮੀਦਵਾਰਾਂ ਦੇ ਹੱਕ ਵਿੱਚ ਤੂਫਾਨੀ ਚੋਣ ਦੌਰੇ ਕੀਤੇ।
ਸਾਬਕਾ ਵਿਧਾਇਕ ਨੇ ਵਾਰਡ ਨੰ: 5 ਤੋਂ ਅਕਾਲੀ ਭਾਜਪਾ ਉਮੀਦਵਾਰ ਦ੍ਰੋਪਦੀ ਕੌਰ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਜਦੋਂਕਿ ਵਾਰਡ ਨੰ: 4 ਤੋਂ ਉਮੀਦਵਾਰ ਦਰਸ਼ਨ ਸਿੰਘ, ਵਾਰਡ ਨੰ: 10 ਤੋਂ ਪ੍ਰਿੰਸ ਕੁਮਾਰ ਕਾਲਾ, ਵਾਰਡ ਨੰ: 11 ਤੋਂ ਮੀਠਾ ਸਿੰਘ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਤਲਵੰਡੀ ਸਾਬੋ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵਿਕਾਸ ਦੇ ਕੰਮ ਅਕਾਲੀ ਭਾਜਪਾ ਸਰਕਾਰ ਸਮੇਂ ਤਲਵੰਡੀ ਸਾਬੋ ਨਗਰ ਲਈ ਕੀਤੇ ਗਏ ਉਹ ਦੱਸਣ ਦੀ ਲੋੜ ਨਹੀਂ ਲੋਕ ਸਭ ਜਾਣਦੇ ਹਨ। ਉਨਾਂ ਕਿਹਾ ਕਿ ਹੁਣ ਵਿਕਾਸ ਦੀ ਦੁਹਾਈ ਦੇਣ ਵਾਲੇ ਕਾਂਗਰਸੀ ਆਗੂ ਲੋਕਾਂ ਨੂੰ ਇਹ ਤਾਂ ਦੱਸਣ ਕਿ ਪਿਛਲੇ 10 ਮਹੀਨਿਆਂ ਵਿੱਚ ਉਨਾਂ ਨੇ ਤਲਵੰਡੀ ਸਾਬੋ ਦੇ ਵਿਕਾਸ ਲਈ ਕਿੰਨੇ ਪੈਸੇ ਲਾਏ।ਉਨਾਂ ਨੇ ਕਿਹਾ ਕਿ ਕਾਂਗਰਸੀਆਂ ਨੇ ਤਲਵੰਡੀ ਸਾਬੋ ਦੇ ਗਰੀਬ ਤੇ ਦਲਿਤ ਵਰਗ ਦੇ ਲੋਕਾਂ ਤੇ 1600 ਆਟਾ ਦਾਲ ਕਾਰਡ ਕੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ। ਉਨਾਂ ਕਿਹਾ ਕਿ ਇਹ ਪਾਰਟੀ ਸਰਕਾਰ ਬਨਣ ਤੋਂ ਪਹਿਲਾਂ ਆਟਾ ਦਾਲ ਦੇ ਨਾਲ ਨਾਲ ਚਾਹਪੱਤੀ,ਖੰਡ ਅਤੇ ਦੇਸੀ ਘਿਉ ਦੇਣ ਦੇ ਦਾਅਵੇ ਕਰਦੀ ਸੀ ਪ੍ਰੰਤੂ ਹੁਣ ਹਾਲ ਇਹ ਹੈ ਕਿ ਪਿਛਲੇ 9 ਮਹੀਨਿਆਂ ਤੋਂ ਗਰੀਬ ਵਰਗ ਦੇ ਲੋਕਾਂ ਦੀ ਦਾਲ ਵੀ ਕੱਟ ਦਿੱਤੀ ਗਈ ਤੇ ਉਨਾਂ ਨੂੰ ਕੇਵਲ ਕਣਕ ਦਿੱਤੀ ਜਾ ਰਹੀ ਹੈ।ਉਨਾਂ ਕਿਹਾ ਕਿ 51 ਹਜਾਰ ਸ਼ਗਨ  ਸਕੀਮ ਦੇਣ ਵਾਲਿਆਂ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀ ਜਾਂਦੀ 15 ਹਜਾਰ ਸ਼ਗਨ ਸਕੀਮ ਵੀ ਬੰਦ ਕਰ ਦਿੱਤੀ। ਸਾਬਕਾ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਆਪਣੇ ਰਹਿੰਦੇ ਆਟਾ ਦਾਲ ਕਾਰਡ, ਪੈਨਸ਼ਨਾਂ, ਸ਼ਗਨ ਸਕੀਮਾਂ ਬੰਦ ਕਰਵਾਉਣੀਆਂ ਹਨ ਤਾਂ ਜੀ ਸਦਕੇ ਕਾਂਗਰਸੀਆਂ ਨੂੰ ਵੋਟਾਂ ਪਾਇਓ ਨਹੀਂ ਤਾਂ ਕਾਂਗਰਸੀਆਂ ਨੂੰ ਸਬਕ ਸਿਖਾਓ ਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਜਿਤਾਓ।
ਸਾਬਕਾ ਵਿਧਾਇਕ ਨਾਲ ਕ੍ਰਿਸ਼ਨ ਮਿੱਤਲ ਪ੍ਰਧਾਨ ਨਗਰ ਪੰਚਾਇਤ, ਭਾਗ ਸਿੰਘ ਕਾਕਾ ਹਲਕਾ ਪ੍ਰਧਾਨ, ਰਾਜਵਿੰਦਰ ਰਾਜੂ ਤੇ ਗੁਰਦੇਵ ਸਿੰਘ ਦੋਵੇਂ ਕੌਂਸਲਰ ਰਾਮਾਂ, ਭਾਜਪਾ ਆਗੂ ਨੱਥੂ ਰਾਮ ਲੇਲੇਵਾਲਾ, ਬੀਬੀ ਜਸਵੰਤ ਕੌਰ, ਰਣਜੀਤ ਮਲਕਾਣਾ, ਮੇਜਰ ਮਿਰਜੇਆਣਾ, ਮੋਹਨ ਮਿਰਜ਼ੇਆਣਾ ਆਦਿ ਆਗੂ ਹਾਜਿਰ ਸਨ।

No comments: