BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀਬੀ ਚੱਠਾ ਦੇ ਹੱਕ ਵਿੱਚ ਸਾਬਕਾ ਵਿਧਾਇਕ ਸਿੱਧੂ ਨੇ ਕੀਤਾ ਜਨ ਸਭਾ ਨੂੰ ਸੰਬੋਧਨ

ਨਗਰ ਪੰਚਾਇਤ ਤਲਵੰਡੀ ਸਾਬੋ ਚੋਣਾਂ
ਤਲਵੰਡੀ ਸਾਬੋ, 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਕਰੋੜਾਂ ਰੁਪਏ ਲਾ ਕੇ ਨਗਰ ਦੀ ਨੁਹਾਰ ਹੀ ਬਦਲ ਦਿੱਤੀ ਜਿੱਥੇ ਕਦੇ ਸ਼ਹਿਰ ਦੇ ਲੋਕ ਬਦਬੂ ਵਾਲੇ ਇਲਾਕਿਆਂ ਤੋਂ ਲੰਘਣ ਵੇਲੇ ਡਰਦੇ ਸਨ ਉੱਥੇ ਅਸੀਂ ਪਾਰਕ ਬਣਾਏ।ਉਨਾਂ ਕਿਹਾ ਕਿ ਤਲਵੰਡੀ ਸਾਬੋ ਸੂਬੇ ਦਾ ਇੱਕੋ ਇੱਕ ਨਗਰ ਹੈ ਜਿੱਥੇ ਦੋ ਦੋ ਸੀਵਰੇਜ ਪਾਏ ਗਏ ਹਨ। ਜਦੋਂਕਿ ਦੂਜੇ ਪਾਸੇ ਨਵੀਂ ਕਾਂਗਰਸ ਸਰਕਾਰ ਦੇ ਆਗੂਆਂ ਨੇ ਪਿਛਲੇ ਦਸ ਮਹੀਨਿਆਂ ਵਿੱਚ ਨਗਰ ਦੇ ਵਿਕਾਸ ਲਈ ਦੁਆਨੀ ਵੀ ਨਹੀਂ ਲਿਆਂਦੀ। ਇਨਾਂ ਨੇ ਹੋਰ ਵਿਕਾਸ ਤਾਂ ਕੀ ਕਰਨਾ ਸੀ ਸਗੋਂ ਸਾਡੇ ਵੱਲੋਂ ਕੀਤੇ ਵਿਕਾਸ ਨੂੰ ਵੀ ਇਹ ਲੋਕ ਸੰਭਾਲ ਨਹੀਂ ਸਕੇ ਤੇ ਸ਼ਹਿਰ ਦੇ ਸੁੰਦਰ ਪਾਰਕਾਂ ਵਿੱਚ ਹੁਣ ਆਮ ਲੋਕਾਂ ਦੀ ਥਾਂ ਪਸ਼ੂਆਂ ਦਾ ਵਸੇਰਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਦੌਰਾਨ ਕੀਤਾ।
ਸਾਬਕਾ ਵਿਧਾਇਕ ਨੇ ਵਾਰਡ ਨੰ: 14 ਤੋਂ ਅਕਾਲੀ ਭਾਜਪਾ ਉਮੀਦਵਾਰ ਅਤੇ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਸਾਬਕਾ ਪ੍ਰਧਾਨ ਬੀਬੀ ਸ਼ਵਿੰਦਰ ਕੌਰ ਚੱਠਾ ਦੇ ਹੱਕ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਦੇਣ ਵੇਲੇ ਨਗਰ ਦੇ ਲੋਕ ਇਹ ਸੋਚ ਕੇ ਵੋਟ ਦੇਣ ਕਿ ਉਨਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਸ਼ਹਿਰ ਵਿੱਚ ਧੱਕੇਸ਼ਾਹੀ ਨਾਲ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਪ੍ਰੰਤੂ ਲੋਕ ਇਹ ਸੋਚ ਕੇ ਵੋਟ ਪਾਉਣ ਕਿ ਉਨਾਂ ਨੇ ਸਹਿਮ ਦਾ ਜੀਵਨ ਚੁਣ ਕੇ ਡਰ ਕੇ ਵੋਟ ਪਾਉਣੀ ਹੈ ਜਾਂ ਅਮਨ ਸ਼ਾਂਤੀ ਤੇ ਵਿਕਾਸ ਲਈ ਬੇਖੌਫ ਹੋ ਕੇ ਵੋਟ ਪਾਉਣੀ ਹੈ।
ਉਨਾਂ ਕਿਹਾ ਕਿ ਨਵੀਂ ਸਰਕਾਰ ਨੇ 1600 ਆਟਾ ਦਾਲ ਕਾਰਡ ਕੱਟ ਦਿੱਤੇ ਹਨ ਤੇ ਆਟਾ ਦਾਲ ਸਕੀਮ ਵਿੱਚ ਘਿਉ ਤੇ ਚਾਹਪੱਤੀ ਤਾਂ ਕੀ ਦੇਣੀ ਸੀ ਸਗੋਂ ਦਾਲ ਵੀ ਬੰਦ ਕਰ ਦਿੱਤੀ ਤੇ ਗਰੀਬ ਵਰਗ ਦੇ ਲੋਕਾਂ ਨੂੰ ਹੁਣ ਆਟਾ ਮੁੱਲ ਲੈ ਕੇ ਚੁੱਲ੍ਹਾ ਚਲਾਉਣਾ ਪੈ ਰਿਹਾ ਹੈ ਇਸਲਈ ਬਹੁਤ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨ ਸ਼ਹਿਰ ਵਾਸੀ। ਸਾਬਕਾ ਵਿਧਾਇਕ ਨੇ ਇਸ ਮੌਕੇ ਵਾਰਡ ਨੰ: 5 ਤੋਂ ਦ੍ਰੋਪਦੀ ਕੌਰ,ਵਾਰਡ ਨੰ: 15 ਤੋਂ ਬੱਲਮ ਸਿੰਘ, ਵਾਰਡ ਨੰ: 13 ਤੋਂ ਸੀ. ਪੀ. ਆਈ (ਐੱਮ) ਦੇ ਜਸਵਿੰਦਰ ਸਿੰਘ ਦੇ ਹੱਕ ਵਿੱਚ ਵੀ ਵੋਟਾਂ ਮੰਗੀਆਂ। ਇਸ ਮੌਕੇ ਉਨਾਂ ਨਾਲ ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਬਲਵਿੰਦਰ ਗਿੱਲ, ਰਾਕੇਸ਼ ਚੌਧਰੀ, ਅਸ਼ੋਕ ਗੋਇਲ, ਚਿੰਟੂ ਜਿੰਦਲ ਸਾਰੇ ਸਰਕਲ ਪ੍ਰਧਾਨ, ਰਣਜੀਤ ਮਲਕਾਣਾ, ਗੁਰਚਰਨ ਸਿੰਘ ਦੋਵੇਂ ਸਾਬਕਾ ਕੌਂਸਲਰ, ਜਗਦੀਪ ਗੋਦਾਰਾ, ਭਾਜਪਾ ਆਗੂ ਯਸ਼ਪਾਲ ਡਿੰਪੀ, ਡਾ. ਗੁਰਮੇਲ ਸਿੰਘ ਘਈ, ਜਗਤਾਰ ਨੰਗਲਾ, ਮੇਜਰ ਸਿੰਘ ਮਿਰਜ਼ੇਆਣਾ ਆਦਿ ਆਗੂ ਹਾਜਿਰ ਸਨ।

No comments: