BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਿਜਲੀ ਕਾਮਿਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ 14 ਦਸੰਬਰ ਨੂੰ ਇੱਕ ਰੋਜਾ ਹੜਤਾਲ ਦੀ ਦਿੱਤੀ ਚਿਤਾਵਨੀ

ਤਲਵੰਡੀ ਸਾਬੋ, 2 ਦਸੰਬਰ (ਗੁਰਜੰਟ ਸਿੰਘ ਨਥੇਹਾ)- ਟੈਕਨੀਕਲ ਸਰਵਿਸ ਯੂਨੀਅਨ ਤਲਵੰਡੀ ਸਾਬੋ ਦੀ ਜਰਨਲ ਮੀਟਿੰਗ ਬਿਜਲੀ ਘਰ ਤਲਵੰਡੀ ਸਾਬੋ ਵਿਖੇ ਇੰਜੀਨੀਅਰ ਨਛੱਤਰ ਸਿੰਘ ਜੇ. ਈ ਮੰਡਲ ਪ੍ਰਧਾਨ, ਮਨੀ ਰਾਮ ਪ੍ਰਧਾਨ ਸਬ ਡਵੀਜਨ ਅਤੇ ਗੁਰਲਾਭ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਾਰੇ ਮੈਬਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਾਵਰਕਾਮ ਵੱਲੋਂ ਕੀਤੇ ਸਮਝੌਤੇ ਲਾਗੂ ਨਾ ਕਰਨ ਕਰਕੇ ਵਰਕ ਟੂ ਰੂਲ ਅਨੁਸਾਰ ਕੰਮ ਕਰਨ ਸਬੰਧੀ 14 ਦਸੰਬਰ ਨੂੰ ਇੱਕ ਰੋਜ਼ਾ ਹੜਤਾਲ ਕਰਨ ਦੀ ਤਿਆਰੀ ਕਰਨ ਲਈ ਕਿਹਾ ਗਿਆ। ਆਗੂਆਂ ਨੇ ਦੱਸਿਆ ਕਿ ਸਟਾਫ ਦੀ ਜਿਆਦਾ ਘਾਟ ਹੋਣ ਕਾਰਨ ਟੈਕਨੀਕਲ ਕਾਮੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦਿਨ ਰਾਤ ਪਾਵਰਕਾਮ ਦਾ ਕੰਮ ਚਲਾ ਰਹੇ ਹਨ ਪ੍ਰੰਤੂ ਪਾਵਰਕਾਮ ਟੈਕਨੀਕਲ ਸਟਾਫ ਦੀ ਕੋਈ ਵੀ ਭਰਤੀ ਨਹੀਂ ਕਰ ਰਿਹਾ ਹੈ ਅਤੇ ਨਾ ਹੀ ਕਾਮਿਆਂ ਦੀਆਂ ਜਾਇਜ ਮੰਨੀਆਂ ਹੋਇਆਂ ਮੰਗਾਂ ਨੂੰ ਲਾਗੂ ਕਰ ਰਿਹਾ ਹੈ। ਆਗੂਆਂ ਨੇ ਮੀਟਿੰਗ ਵਿੱਚ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਟ ਤੋਂ ਪੰਜਾਬ ਸਰਕਾਰ ਦੇ ਪੈਟਰਨ ਅਤੇ 2011 ਤੋਂ ਪੇ ਬੈਂਡ, 23 ਸਾਲਾਂ ਸਕੇਲ, ਸਰਕਾਰੀ ਥਰਮਲਾਂ ਨੂੰ ਚਾਲੂ ਰੱਖਣਾ, ਕੰਟਰੈਕਟ ਕਾਮੇ ਪੱਕੇ ਕਰਨੇ ਅਤੇ ਨਵੀਂ ਰੈਗੂਲਰ ਭਰਤੀ ਕਰਨੀ ਆਦਿ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਕਾਮਿਆਂ ਵੱਲੋਂ 14 ਦਸੰਬਰ ਤੋਂ ਪੰਜਾਬ ਪੱਧਰੀ ਇੱਕ ਰੋਜਾ ਹੜਤਾਲ ਕੀਤੀ ਜਾਵੇਗੀ। ਜਿਸ ਤੋਂ ਹੋਣ ਵਾਲੇ ਨੁਕਸਾਨ ਦੀ ਪਾਵਰਕਾਮ ਦੀ ਮੈਨੇਜਮੈਂਟ ਜਿੰਮੇਵਾਰ ਹੋਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਪਾਲ ਸਬ ਡਵੀਜਨ ਸਕੱਤਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments: