BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਲਾਬਗੜ੍ਹ ਕੋਲੋਂ ਫੜੇ ਗਏ ਗੈਂਗਸਟਰ ਪੁਲਿਸ ਨੇ ਤਲਵੰਡੀ ਸਾਬੋ ਅਦਾਲਤ ਵਿੱਚ ਕੀਤੇ ਪੇਸ਼

ਮਾਨਯੋਗ ਅਦਾਲਤ ਨੇ ਦੋਵਾਂ ਗੈਂਗਸਟਰਾਂ ਨੂੰ 5 ਦਿਨਾਂ ਪੁਲਸ ਰਿਮਾਂਡ ਤੇ ਭੇਜਿਆ
ਤਲਵੰਡੀ ਸਾਬੋ, 16 ਦਸੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਬਠਿੰਡਾ ਨੇੜਲੇ ਪਿੰਡ ਗੁਲਾਬਗੜ੍ਹ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿੱਚ ਹੋਏ ਮੁਕਾਬਲੇ ਦੌਰਾਨ ਫੜੇ ਗਏ ਦੋ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਬ ਡਵੀਜਨਲ ਤਲਵੰਡੀ ਸਾਬੋ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਦੋਵਂੇ ਗੈਗਸਟਰਾਂ ਨੂੰ 5 ਦਿਨਾਂ ਤੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਗ਼ੌਰਤਲਬ ਹੈ ਕਿ ਬੀਤੇ ਦਿਨ ਗੁਲਾਬਗੜ੍ਹ ਪਿੰਡ ਕੋਲ ਪੁਲਿਸ ਅਤੇ ਗੈਗਸਟਰਾਂ ਦੇ ਹੋਏ ਮੁਕਾਬਲੇ ਵਿੱਚ ਦੋ ਗੈਗਸਟਰਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਜਖਮੀ ਹੋ ਗਿਆ ਸੀ ਜਦੋਂ ਕਿ ਦੋ ਗੈਗਸਟਰਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਿਲ ਕਰ ਲਈ ਸੀ।ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਹਰਵਿੰਦਰ ਸਿੰਘ ਭਿੰਦਾ ਅਤੇ ਗੁਰਵਿੰਦਰ ਸਿੰਘ ਗਿੰਦਾ ਨੂੰ ਪੁਲਿਸ ਵੱਲੋਂ ਮਾਨਯੋਗ ਜੱਜ ਅਮਨਦੀਪ ਸਿੰਘ ਦੀ ਸਬ ਡਵੀਜਨਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਸੀ. ਆਈ. ਏ ਸਟਾਫ ਦੇ ਬਲਵੰਤ ਸਿੰਘ ਅਤੇ ਥਾਣਾ ਕੋਟਫੱਤਾ ਦੇ ਮੁੱਖੀ ਰਜਿੰਦਰਪਾਲ ਸਿੰਘ ਨੇ ਮਾਨਯੋਗ ਅਦਾਲਤ ਤੋਂ ਦੋਵੇਂ ਗੈਂਗਸਟਰਾਂ ਦੇ ਇੱਕ ਹਫਤੇ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਮਾਨਯੋਗ ਅਦਾਲਤ ਨੇ ਦੋਵੇਂ ਗੈਗਸਟਰਾਂ ਦਾ 21 ਦਸੰਬਰ ਤੱਕ ਪੰਜ ਦਿਨਾਂ ਲਈ ਪੁਲਸ ਰਿਮਾਂਡ ਦੇ ਦਿੱਤਾ ਹੈ। ਰਾਜਿੰਦਰਪਾਲ ਸਿੰਘ ਥਾਣਾ ਮੁੱਖੀ ਕੋਟਫੱਤਾ ਨੇ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਗਿੱਛ ਤੋਂ ਇਹਨਾਂ ਗੈਂਗਸਟਰਾਂ ਕੋਲੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

No comments: