BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੋਲਡੀ ਗਿੱਲ ਦੇ ਹੱਕ ਵਿੱਚ ਉਮੜਿਆ ਜਨ ਸਮੂਹ, ਜਿੱਤ ਦੁਆਉਣ ਦਾ ਦਿੱਤ ਭਰੋਸਾ

ਤਲਵੰਡੀ ਸਾਬੋ, 15 ਦਸੰਬਰ (ਗੁਰਜੰਟ ਸਿੰਘ ਨਥੇਹਾ)- ਵਾਰਡ ਨੰ: 10 ਤੋਂ ਕਾਂਗਰਸੀ ਉਮੀਦਵਾਰ ਤੇ ਹਲਕਾ ਯੂਥ ਕਾਂਗਰਸ ਪ੍ਰਧਾਨ ਗੋਲਡੀ ਗਿੱਲ ਦੀ ਚੋਣ ਮੁਹਿੰਮ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਵਾਰਡ ਦੇ ਸੈਂਕੜੇ ਵਾਸੀਆਂ ਨੇ ਇਕੱਤਰ ਹੋ ਕੇ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਉਸਨੂੰ ਜਿੱਤ ਦੁਆਉਣ ਦਾ ਭਰੋਸਾ ਦਿੱਤਾ। ਗੋਲਡੀ ਗਿੱਲ ਦੇ ਹੱਕ ਵਿੱਚ ਉਮੜੇ ਜਨ ਸਮੂਹ ਨੂੰ ਦੇਖ ਕੇ ਖੁਸ਼ ਹੁੰਦਿਆਂ ਖੁਸ਼ਬਾਜ ਜਟਾਣਾ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਗੋਲਡੀ ਗਿੱਲ ਨੂੰ ਜਿਤਾ ਕੇ ਭੇਜੋ ਤੇ ਵਾਰਡ ਦੇ ਸੰਪੂਰਨ ਵਿਕਾਸ ਦੀ ਜਿੰਮੇਵਾਰੀ ਮੇਰੀ ਹੋਵੇਗੀ।ਇਸ ਮੌਕੇ ਗੋਲਡੀ ਗਿੱਲ ਨੇ ਲੋਕਾਂ ਵੱਲੋਂ ਚੋਣ ਪ੍ਰਚਾਰ ਦੇ ਆਖਿਰੀ ਦਿਨ ਉਸ ਵਿੱਚ ਪ੍ਰਗਟਾਏ ਭਰੋਸੇ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਇਸ ਵਾਰਡ ਦੀ ਭਲਾਈ ਲਈ ਯਤਨਸ਼ੀਲ ਰਹੇਗਾ ਤੇ ਹਰ ਵਾਰਡ ਵਾਸੀ ਤੇ ਬੁਲਾਵੇ ਤੇ ਅੱਧੀ ਰਾਤ ਨੂੰ ਵੀ ਉਨਾਂ ਦੇ ਨਾਲ ਚੱਲੇਗਾ। ਇਸ ਮੌਕੇ ਵਾਰਡ ਵਾਸੀਆਂ ਨੇ ਗੋਲਡੀ ਗਿੱਲ ਤੇ ਖੁਸ਼ਬਾਜ ਜਟਾਣਾ ਨੂੰ ਸਨਮਾਨਿਤ ਵੀ ਕੀਤਾ।

No comments: