BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਹਾਈ ਸਕੂਲ ਚੱਠੇਵਾਲਾ ਵਿਖੇ ਲਗਾਇਆ ਸਾਇੰਸ ਮੇਲਾ

ਪਿੰਡ ਵਾਸੀਆਂ ਨੇ ਮਾਣਿਆ ਮੇਲੇ ਦਾ ਖੂਬ ਆਨੰਦ
ਤਲਵੰਡੀ ਸਾਬੋ, 4 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਹਾਈ ਸਕੂਲ ਚੱਠੇਵਾਲਾ ਵਿਖੇ ਵਿਗਿਆਨ ਮੇਲਾ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਵੱਖ-ਵੱਖ ਕਿਰਿਆਵਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਸਮੇਂ ਵਿਗਿਆਨ ਮੇਲੇ ਦਾ ਉਦਘਾਟਨ ਸਮੁੱਚੀ ਗ੍ਰਾਮ ਪੰਚਾਇਤ ਚੱਠੇਵਾਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੁਆਰਾ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬੜੇ ਹੀ ਗਹੁ ਨਾਲ ਵਿਗਿਆਨ ਦੀਆਂ ਕਿਰਿਆਵਾਂ ਰਾਹੀਂ ਵਿਗਿਆਨ ਦੇ ਸਰਲ ਰੂਪ ਨੂੰ ਸਮਝਿਆ। ਮੇਲੇ ਮੌਕੇ ਪਿੰਡ ਵਾਸੀਆਂ ਨੇ ਭਰਵੇਂ ਰੂਪ 'ਚ ਹਾਜਰੀ ਰਹੀ ਅਤੇ ਉਹਨਾਂ ਨੇ ਮੇਲੇ ਨੂੰ ਦੇਖਕੇ ਬਹੁਤ ਖੁਸ਼ੀ ਪ੍ਰਗਟ ਕੀਤੀ। ਸਕੂਲ ਇੰਚੲਰਜ ਸ. ਅਵਤਾਰ ਸਿੰਘ ਨੇ ਕਿਹਾ ਕਿ ਇਸ ਮੇਲੇ ਰਾਹੀਂ ਜਿੱਥੇ ਬੱਚਿਆਂ ਅੰਦਰ ਵਿਗਿਆਨ ਦੇ ਵਿਸ਼ੇ ਪ੍ਰਤੀ ਰੁਚੀ ਵਧਦੀ ਹੈ ਉੱਥੇ ਵਿਗਿਆਨ ਦੀਆਂ ਨਵੀਆਂ ਕਿਰਿਆਵਾਂ ਕਰਕੇ ਮਨ ਨੂੰ ਖੁਸ਼ੀ ਵੀ ਮਿਲਦੀ ਹੈ। ਉਹਨਾਂ ਇਸ ਮੇਲੇ ਨੂੰ ਆਯੋਜਤ ਕਰਨ ਲਈ ਸਕੂਲ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਉੱਥੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਸਰਪੰਚ ਸ. ਹਰਦੇਵ ਸਿੰਘ, ਐਸ ਐਮ ਸੀ ਪ੍ਰਧਾਨ ਸ. ਬਲਦੇਵ ਸਿੰਘ, ਸਕੂਲ ਇੰਚਾਰਜ ਸ. ਅਵਤਾਰ ਸਿੰਘ, ਮੈਥ ਮਿਸਟ੍ਰੈਸ ਸ਼ੀਮਤੀ ਕਮਲ ਲਤਾ, ਸੰਦੀਪ ਕੁਮਾਰ, ਸਮਿਤਾ, ਸਰਬਜੀਤ ਕੌਰ, ਸ. ਨਿਪਾਲ ਸਿੰਘ,  ਗੁਰਜੰਟ ਸਿੰਘ,ਸਿਮਰਜੀਤ ਕੌਰ, ਗੁਰਦੀਪ ਕੌਰ, ਹੈਵਨਦੀਪ ਕੌਰ, ਰਾਮਜੀਵਨ ਸਿੰਘ, ਹਰਗੋਬਿੰਦ ਸਿੰਘ ਅਤੇ ਨਗਰ ਨਿਵਾਸੀ ਹਾਜਰ ਸਨ।

No comments: