BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਪਤਾ ਨਰਸਿੰਗ ਹੋਮ ਤੋਂ ਡਾ. ਸੁਸ਼ਮਾ ਗੁਪਤਾ ਲਿੰਗ ਨਿਰਧਾਰਨ ਟੈਸਟ ਕਰਦਿਆਂ ਰੰਗੇ ਹੱਥੀਂ ਕੀਤਾ ਕਾਬੂ

ਜੰਡਿਆਲਾ ਗੁਰੂ 19 ਦਸੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਅੱਜ ਗੁਪਤਾ ਨਰਸਿੰਗ ਹੋਮ ਜੰਡਿਆਲਾ ਗੁਰੂ ਵਿਖੇ 'ਸੇਵ ਜਨਰੇਸ਼ਨ ਔਰਗਨਾਈਜ਼ੇਸ਼ਨ' ਦੀ ਟੀਮ ਵਲੋਂ ਰਮਨਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਤਰਨਤਾਰਨ ਜੋ ਗਰਭਵਤੀ ਹੈ ਨੂੰ ਮਰੀਜ਼ ਬਣਾ ਕਿ ਗੁਪਤਾ ਨਰਸਿੰਗ ਹੋਮ 'ਤੇ ਡਾ. ਸੁਸ਼ਮਾ ਗੁਪਤਾ ਕੋਲ ਭੇਜਿਆ ਗਿਆ।ਇਸ ਜੋੜੇ ਦੀਆਂ ਪਹਿਲਾਂ ਹੀ ਦੋ ਬੇਟੀਆਂ ਹਨ। ਇਹ ਜੋੜਾ ਗੁਪਤਾ ਨਰਸਿੰਗ ਹੋਮ 'ਤੇ ਚੈਕ ਅੱਪ ਕਰਵਾਉਣ ਵਾਸਤੇ ਅਤੇ ਅਲਟਰਾਸਾਊਂਡ ਕਰਵਾਇਆ ਇਸ ਅਲਟਰਾਸਾਊਂਡ ਦਾ ਸੱਤ ਸੌ ਰੁਪਏ ਲਏ।ਇਸ ਉਪਰੰਤ ਡਾ. ਗੁਪਤਾ ਵਲੋਂ ਹੋਣ ਵਾਲੇ ਬੱਚੇ ਦਾ ਲਿੰਗ ਨਿਰਧਾਰਨ ਟੈਸਟ ਕਰਵਾਉਣ ਵਾਸਤੇ ਵੀਹ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ।ਜਿਸ 'ਤੇ ਇਸ ਔਰਗਨਾਈਜ਼ੇਸ਼ਨ ਵਲੋਂ ਸਿਵਲ ਸਰਜਨ ਡਾ. ਨਰਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ।ਇਸ ਜੋੜੇ ਨੇ ਨਰਸਿੰਗ ਹੋਮ ਆ ਕਿ ਲਿੰਗ ਨਿਰਧਾਰਨ ਟੈਸਟ ਕਰਵਾਇਆ ।ਮੌਕੇ 'ਤੇ ਹੀ ਸਿਹਤ ਟੀਮ ਵਲੋਂ ਛਾਪੇ ਮਾਰੀ ਕਰਕੇ ਨੰਬਰ ਨੋਟ ਕੀਤੇ ਦੋ-ਦੋ ਹਜ਼ਾਰ ਵਾਲੇ ਨੋਟ ਡਾ. ਸੁਸ਼ਮਾ ਗੁਪਤਾ ਦੇ ਟੇਬਲ ਦੇ ਦਰਾਜ਼ ਵਿੱਚੋਂ ਬਰਾਮਦ ਕਰ ਲਏ ਗਏ।ਸਿਵਲ ਸਰਜਨ ਅੰਮ੍ਰਿਤਸਰ ਡਾ. ਨਰਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਡੇ ਨਾਲ ਸੇਵ ਜਨਰੇਸ਼ਨ ਔਰਗਨਾਈਜ਼ੇਸ਼ਨ ਦੀ ਟੀਮ ਨੇ ਸੰਪਰਕ ਕੀਤਾ ਕਿ ਜੰਡਿਆਲਾ ਗੁਰੂ ਦੇ ਗੁਪਤਾ ਨਰਸਿੰਗ ਹੋਮ ਵਿਖੇ ਲਿੰਗ ਨਿਰਧਾਰਨ ਟੈਸਟ ਬਹੁਤ ਹੀ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਜਿਸ 'ਤੇ ਅਸੀਂ ਪੰਜ ਮੈਂਬਰੀ ਟੀਮ ਬਣਾ ਕਿ ਇਨ੍ਹਾਂ ਨਾਲ ਭੇਜੀ। ਇਸ ਵਿੱਚ ਅਸੀਂ ਪੀਸੀਐਨਡੀ ਐਕਟ ਅਧੀਨ ਇਥੇ ਰੇਡ ਕੀਤੀ ਜਿਸ 'ਤੇ ਗੁਪਤਾ ਨਰਸਿੰਗ ਹੋਮ ਵਿਖੇ ਡਾ.ਸੁਸ਼ਮਾ ਗੁਪਤਾ ਨੂੰ ਲਿੰਗ ਨਿਰਧਾਰਨ ਟੈਸਟ ਕਰਦਿਆਂ ਮੌਕੇ ਤੋਂ ਰੰਗੇ ਹੱਥੀਂ ਫੜਿਆ ਗਿਆ।ਸਾਡੇ ਵਿਭਾਗ ਵਲੋਂ ਨੰਬਰ ਨੋਟ ਕੀਤੇ ਵੀਹ ਹਜ਼ਾਰ ਰੁਪਏ ਵੀ ਬਰਾਮਦ ਹੋ ਗਏ। ਇਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਸਿਵਲ ਸਰਜਨ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲੇ ਵਿੱਚ 1000 ਲੜਕੇ ਪਿੱਛੇ 912 ਲੜਕੀਆਂ ਹੀ ਰਹਿ ਗਈਆਂ ਹਨ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਹੋਰ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜ਼ਿਲ੍ਹੇ ਵਿੱਚ ਇਸ ਚੀਜ਼ ਨੂੰ ਖੱਤਮ ਕਰਨਾ ਚਾਹੁੰਦੇ ਹਾਂ ਜਿਸ ਵਾਸਤੇ ਜਨਤਾ ਦੇ ਸਹਿਯੋਗ ਦੀ ਲੋੜ ਹੈ। ਜਿਸ ਕਿਸੇ ਨੂੰ ਵੀ ਇਹੋ ਜਹੇ ਕੰਮ ਬਾਰੇ ਪਤਾ ਲਗਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਇਨ੍ਹਾਂ ਨੂੰ ਫੜ ਕਿ ਐਕਟ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ।ਇਸ ਤੋਂ ਪਹਿਲਾਂ ਵੀ ਅਸੀਂ ਇਕ ਸੈਂਟਰ ਐਮ ਪੀ ਅਰੋੜਾ ਦਾ ਫੜ ਚੱਕੇ ਹਾਂ।ਮੌਕੇ 'ਤੇ 'ਸੇਵ ਜਨਰੇਸ਼ਨ ਔਰਗਨਾਈਜ਼ੇਸ਼ਨ' ਦੇ ਜਗਜੀਤ ਸਿੰਘ, ਅਮਰ ਸਿੰਘ, ਰਮਨਦੀਪ ਕੌਰ, ਸਿਹਤ ਵਿਭਾਗ ਵਲੋਂ ਸੀਐਮਉ ਡਾ. ਨਰਿੰਦਰ ਕੌਰ, ਡਾ.ਸੁਖਪਾਲ ਸਿੰਘ ਡਿਸਟਿਕ ਫੈਮਲੀ ਵੈਲਫੇਅਰ ਅਫਸਰ, ਡਾ. ਰਮੇਸ਼ ਏਆਰਸੀਐਸ, ਡਾ. ਭਾਰਤੀ, ਡਾ. ਸੁਮਨ, ਅਮਰਦੀਪ ਕਵਾਡੀਨੇਟਰ, ਐਸਐਚਉ ਹਰਪਾਲ ਸਿੰਘ, ਏਐਸਆਈ ਤਰਸੇਮ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ।

ਸਿਵਲ ਸਰਜਨ ਨਰਿੰਦਰ ਕੌਰ ਅਤੇ ਸਿਹਤ ਵਿਭਾਗ ਦੀ ਟੀਮ ਗੁਪਤਾ ਨਰਸਿੰਗ ਹੋਮ ਨੂੰ ਸੀਲ ਕਰਦੇ ਹੋਏ ਨਾਲ ਡਾ.ਸੁਸ਼ਮਾ ਗੁਪਤਾ।

No comments: