BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰਦਾਸ ਬਾਦਲ ਅਚਾਨਕ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸ. ਗੁਰਦਾਸ ਸਿੰਘ ਬਾਦਲ ਸਾਬਕਾ ਐੱਮ. ਪੀ ਅੱਜ ਅਚਾਨਕ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ ਤੇ ਕਾਫੀ ਸਮਾਂ ਉੱਥੇ ਗੁਜਾਰਿਆ। ਸ. ਗੁਰਦਾਸ ਸਿੰਘ ਬਾਦਲ ਦੀ ਇਹ ਫੇਰੀ ਨਿੱਜੀ ਸੀ ਜਿਸ ਕਾਰਨ ਉਨਾਂ ਨਾਲ ਕੋਈ ਕਾਂਗਰਸੀ ਆਗੂ ਜਾਂ ਵਰਕਰ ਨਹੀਂ ਸੀ। ਜਗਜੀਤ ਸਿੰਘ ਸਿੱਧੂ ਨੇ ਸ. ਗੁਰਦਾਸ ਸਿੰਘ ਬਾਦਲ ਦਾ ਆਪਣੇ ਗ੍ਰਹਿ ਵਿਖੇ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ। ਸ. ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਵੀ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਸਿੱਧੂ ਉਨਾਂ ਦੇ ਪਰਿਵਾਰਿਕ ਮੈਂਬਰਾਂ ਵਾਂਗ ਹਨ ਇਸ ਲਈ ਉਹ ਉਨਾਂ ਨੂੰ ਮਿਲਣ ਪੁੱਜੇ ਹਨ ਤੇ ਉਹ ਕਿਸੇ ਸਿਆਸੀ ਜਾਂ ਹੋਰ ਮਨੋਰਥ ਤਹਿਤ ਇੱਥੇ ਨਹੀ ਆਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਨਸੀਬਪੁਰਾ, ਨਾਇਬ ਸਿੰਘ ਗਿੱਲ, ਨਰਿੰਦਰ ਜੈਨ ਤਲਵੰਡੀ ਸਾਬੋ, ਨਿਰਮਲ ਸਿੰਘ ਭਾਗੀਵਾਂਦਰ ਆਦਿ ਹਾਜ਼ਰ ਸਨ।

No comments: