BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰਪੁਰਬ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ

ਜੰਡਿਆਲਾ ਗੁਰੂ 23 ਦਸੰਬਰ (ਕਵਲਜੀਤ ਸਿੰਘ ਲਾਡੀ, ਪ੍ਰਗਟ ਸਿੰਘ)- ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਜਾ ਰਹੀ ਸੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਗੱਡੀ ਵਿਚ ਸ਼ੁਸ਼ੋਭਿਤ ਕੀਤਾ ਗਿਆ ਸੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਪ ਸਿੰਘ ਮਲਹੋਤਰਾ ਵਲੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਨੂੰ ਰਵਾਨਾ ਕੀਤਾ। ਵੱਖ ਵੱਖ ਸਕੂਲੀ ਬੱਚਿਆਂ ਵਲੋਂ ਵਹਿਗੁਰੂ ਦਾ ਜਾਪ ਕਰਦੇ ਹੋਏ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੇ ਸਨ। ਪਿੱਛੇ ਸੰਗਤ ਵਲੋਂ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਜਾ ਰਹੇ ਸਨ। ਸ਼ਹੀਦ ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਦੇ ਸਿੰਘਾਂ ਵਲੋਂ ਗਤਕੇ ਦੇ ਜਾਹੋ ਜਲੋਲ ਦਿਖਾਏ ਜਾ ਰਹੇ ਸਨ। ਵੱਖ ਵੱਖ ਬਜਾਰਾਂ ਵਿਚ ਨਗਰ ਕੀਰਤਨ ਦਾ ਸੰਗਤ ਵਲੋਂ ਸਵਾਗਤ ਕੀਤਾ ਜਾ ਰਿਹਾ ਸੀ। ਸਾਬਕਾ ਮੰਤਰੀ ਸ੍ਰ ਸਰਦੂਲ ਸਿੰਘ ਬੰਡਾਲਾ ਵਲੋਂ ਵੀ ਨਗਰ ਕੀਰਤਨ ਵਿਚ ਪਹੁੰਚਕੇ ਪੰਜ ਪਿਆਰਿਆਂ ਨੂੰ ਸਿਰਪਾਓ ਸਾਹਿਬ ਪਾਏ। ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦਾ ਹੋਇਆ। ਵਾਪਿਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਉਪਰੰਤ ਸਕੂਲੀ ਬੱਚਿਆਂ ਅਤੇ ਹੋਰ ਆਈਆਂ ਹੋਈਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਵਿਚ ਸ਼ਾਮਿਲ ਸੰਗਤ ਵਿਚ ਹੋਰਨਾਂ ਤੋਂ ਇਲਾਵਾ ਸ੍ਰ ਸਰਦੂਲ ਸਿੰਘ ਬੰਡਾਲਾ ਸਾਬਕਾ ਮੰਤਰੀ,ਰਣਧੀਰ ਸਿੰਘ ਕੋਂਸਲਰ,ਅਮਰੀਕ ਸਿੰਘ ਪ੍ਰਧਾਨ ਇਨਕਮ ਟੈਕਸ ਬਾਰ ਐਸੋਸੀਏਸ਼ਨ,ਇੰਦਰ ਸਿੰਘ ਸਾਬਕਾ ਕੋਂਸਲਰ,ਵਰਦੀਪ ਸਿੰਘ,ਐਡਵੋਕੇਟ ਅਮਨਦੀਪ ਮਨਮੋਹਨਸਿੰਘ,ਪ੍ਰਭਜੋਤ ਸਿੰਘ,ਪਰਮਦੀਪ ਸਿੰਘ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ,ਐਡਵੋਕੇਟ ਬਿਕਰਮ ਸਿੰਘ ਪ੍ਰਧਾਨ ਸ਼ੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ,ਪ੍ਰਤਾਪ ਸਿੰਘ,ਹਰਦੇਵ ਸਿੰਘ,ਅਵਤਾਰ ਸਿੰਘ,ਪਰਮਜੀਤ ਸਿੰਘ,ਤਰਲੋਚਨ ਸਿੰਘ,ਐਡਵੋਕੇਟ ਹਰਮਨਪ੍ਰੀਤ ਸਿੰਘ,ਬਲਵਿੰਦਰ ਸਿੰਘ,ਬਲਬੀਰ ਸਿੰਘ,ਸਰਬਜੋਤ ਸਿੰਘ,ਮਨਜਿੰਦਰ ਸਿੰਘ,ਹਰਅਮਰਪ੍ਰੀਤ ਸਿੰਘ ਨਵਜੋਤ ਸਿੰਘ,ਅਵਨਿੰਦਰ ਸਿੰਘ,ਵੀਰ ਸਿੰਘ,ਅਮਰੀਕ ਸਿੰਘ,ਚਰਨਜੀਤ ਸਿੰਘ ਪ੍ਰਧਾਨ ਲੰਗਰ ਕਮੇਟੀ,ਹਰਸ਼ਪ੍ਰੀਤ ਸਿੰਘ ਆਦਿ ਸੰਗਤ ਦਾ ਠਾਠਾਂ ਮਾਰਦਾ ਇਕੱਠ ਸੀ। ਗੁਰਦੁਆਰਾ ਸਾਹਿਬ ਵਾਪਿਸ ਪਹੁੰਚਕੇ ਸੰਗਤ ਲਈ ਲੰਗਰ ਅਟੁੱਟ ਵਰਤਾਇਆ ਗਿਆ।

No comments: