BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਵਿਦਿਆਰਥੀਆਂ ਨੇ ਜਾਣੇ ਕਾਰਵਿੰਗ ਦੇ ਗੁਰ

ਜਲੰਧਰ 21 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੇਕਨੋਲਾਜੀ ਵਿੱਚ ਕਾਰਵਿੰਗ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਾਰੇ ਸਮੈਸਟਰਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਹੋਟਲ ਮਾਇਆ ਦੇ ਐਗਜੀਕਿਊਟਿਵ ਸ਼ੇਫ ਸੰਜੀਵ ਹੋਤਾ ਮੁੱਖ ਮਹਿਮਾਨ ਅਤੇ ਜੱਜ ਦੇ ਰੂਪ ਵਿੱਚ ਮੌਜੂਦ ਹੋਏ। ਵਿਦਿਆਰਥੀਆਂ ਨੇ ਵੱਖ ਵੱਖ ਕਲਾਕ੍ਰਿਤੀਆਂ ਦਾ ਪ੍ਰਦਰਸ਼ਨ ਕਰਦੇ ਹੋਏ ਏੱਪਲ ਸਵਾਨ, ਮੇਲੋਂ ਬਾਸਕੇਟ,  ਬੀਟਰੂਟ ਰੋਜੇਜ, ਵੇਜਿਟੇਬਲ ਫਲਾਵਰਸ, ਫਰੂਟ ਬਾਸਕੇਟ, ਫਰੂਟ ਬਰਡਸ ਆਦਿ ਤਿਆਰ ਕੀਤੇ। ਸ਼ੇਫ ਸੰਜੀਵ ਹੋਤਾ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੀ  ਕਾਰਵਿੰਗ ਨੂੰ ਦੇਖਦੇ ਹੋਏ ਸ਼ਲਾਘਾ ਕੀਤੀ ਅਤੇ ਵੱਖ ਵੱਖ ਪ੍ਰਕਾਰ ਦੇ ਫਲਾਂ ਅਤੇ ਸਬਜੀਆਂ ਦੀ ਕਾਰਵਿੰਗ ਸਿਖਾਈ। ਕਾਲਜ ਪ੍ਰਿੰਸੀਪਲ ਪ੍ਰੋ.ਸੰਦੀਪ ਲੋਹਾਨੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹੋਟਲ ਇੰਡਸਟਰੀ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਬਹੁਤ ਮੰਗ ਹੈ ਅਤੇ ਇਸਵਿੱਚ ਚੰਗੇ ਕੈਰੀਅਰ ਦੇ ਮੌਕੇ ਵੀ ਹਨ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਕਾਲਜ ਦੀ ਕਾਰਜ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਲਈ ਇਸ ਪ੍ਰਕਾਰ ਦੇ ਮੁਕਾਬਲਿਆਂ ਨੂੰ ਜਰੂਰੀ ਦੱਸਿਆ। ਇਸ ਮੌਕੇ ਸ਼ੇਫ ਮਨੀਸ਼, ਸ਼ੇਫ ਅਖਿਲ, ਸ਼ੇਫ ਜਿਤੇਂਦਰ, ਗੁਰੁਚਰਣ ਸਿੰਘ ਆਦਿ ਮੌਜੂਦ ਰਹੇ।

No comments: