ਜਲੰਧਰ 11 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਸੇਂਟ ਸੋਲਜਰ ਲਾਅ ਕਾਲਜ ਵਿੱਚ ਇੰਟਰਨੈਸ਼ਨਲ ਹਿਊਮਨ ਰਾਇਟਸ ਡੇ ਮਨਾਇਆ ਗਿਆ ਜਿਸ ਵਿੱਚ ਲਾਅ ਦੇ ਵਿਦਿਆਰਥੀਆਂ ਨੂੰ ਮਾਨਵੀ ਅਧਿਕਾਰਾਂ ਲਈ ਡਾ. ਸੁਭਾਸ਼ ਚੰਦਰ ਸ਼ਰਮਾ ਵਲੋਂ ਵਿਸ਼ੇਸ਼ ਲੇਕਚਰ ਦਿੱਤਾ ਗਿਆ। ਇਸ ਮੌਕੇ ਲਾਅ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਐਸ. ਸੀ ਸ਼ਰਮਾ ਨੇ ਮਾਨਵੀ ਅਧਿਕਾਰਾਂ ਦੀ ਰੱਖਿਆ ਲਈ ਯੁਵਾ ਪੀੜੀ ਨੂੰ ਸਮਾਜਿਕ ਕਰਮਚਾਰੀ ਦੇ ਰੂਪ ਵਿੱਚ ਅੱਗੇ ਆਉਣ ਨੂੰ ਕਿਹਾ। ਉਨ੍ਹਾਂ ਨੂੰ ਮਾਨਵੀ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਫੈਲਾਣ ਲਈ ਇਸਨੂੰ ਆਪਣੀ ਸਿੱਖਿਆ ਦਾ ਅਹਿਮ ਭਾਗ ਬਣਾਉਣ ਅਤੇ ਦੂਜਾ ਤੱਕ ਪਹੁੰਚਣ ਲਈ ਪ੍ਰੋਤਸਾਹਿਤ ਕੀਤਾ। ਡਾ. ਸ਼ਰਮਾ ਨੇ ਕਿਹਾ ਕਿ ਲਾਅ ਦਾ ਖੇਤਰ ਇੱਕਮਾਤਰ ਅਜਿਹਾ ਖੇਤਰ ਹਨ ਜਿਸਦਾ ਮੁੱਖ ਮੰਤਵ ਮਾਨਵੀ ਅਧਿਕਾਰਾਂ ਦੀ ਰੱਖਿਆ ਕਰਣਾ, ਲੋਕਾਂ ਨੂੰ ਉਨ੍ਹਾਂ ਦੇ ਪ੍ਰਤੀ ਜਾਗਰੂਕ ਕਰਣਾ ਅਤੇ ਲੋਕਾਂ ਦੇ ਅਧਿਕਾਰ ਉਨ੍ਹਾਂ ਨੂੰ ਦਵਾਉਣ ਲਈ ਅੱਗੇ ਆਉਣਾ ਹੈ। ਮਨੁੱਖ ਅਧਿਕਾਰ ਦਿਵਸ ਮਨਾਉਣ ਦਾ ਮੁੱਖ ਮੰਤਵ ਜਾਂ ਉਦੇਸ਼ ਮਨੁੱਖ ਜੀਵਨ ਵਿੱਚ ਗਰੀਬੀ ਦਾ ਉਨਮੂਲਨ ਅਤੇ ਜੀਵਨ ਨੂੰ ਚੰਗੀ ਤਰ੍ਹਾਂ ਨਾਲ ਜੀਣ ਵਿੱਚ ਮਦਦ ਕਰਣਾ ਹੈ।
No comments:
Post a Comment