BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੇ ਸੁਪਨੇ ਲੈਣੇ ਛੱਡ ਦੇਣ ਕਾਂਗਰਸੀ-ਸਾਬਕਾ ਵਿਧਾਇਕ ਸਿੱਧੂ

ਕਿਹਾ ਪਰਚੇ ਦਰਜ ਕਰਕੇ ਕਾਂਗਰਸੀ ਆਪਣੇ ਲਈ ਹੀ ਪੁੱਟ ਰਹੇ ਨੇ ਟੋਏ
ਤਲਵੰਡੀ ਸਾਬੋ, 10 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅਗਲੇ ਐਤਵਾਰ ਨੂੰ ਹੋ ਰਹੀਆਂ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਨੂੰ ਤੇਜੀ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਉਮੀਦਵਾਰਾਂ ਦੇ ਚੋਣ ਦਫਤਰਾਂ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੇ ਸੁਪਨੇ ਲੈਣੇ ਛੱਡ ਦੇ ਕਾਂਗਰਸੀ। ਅੱਜ ਵਾਰਡ ਨੰ: 3 ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬੀ ਸੁਖਜਿੰਦਰ ਕੌਰ ਸਾਬਕਾ ਉੱਪ ਪ੍ਰਧਾਨ ਨਗਰ ਪੰਚਾਇਤ, ਵਾਰਡ ਨੰ: 4 ਤੋਂ ਦਰਸ਼ਨ ਸਿੰਘ, ਵਾਰਡ ਨੰ: 9 ਤੋਂ ਮੀਨਾਕਸ਼ੀ ਜਿੰਦਲ, ਵਾਰਡ ਨੰ: 14 ਤੋਂ ਬੀਬੀ ਸ਼ਵਿੰਦਰ ਕੌਰ ਚੱਠਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਤੇ ਵਾਰਡ ਨੰ: 15 ਤੋਂ ਬੱਲਮ ਸਿੰਘ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ। ਉਪਰੰਤ ਪੱਤਰਕਾਰ ਵਾਰਤਾ ਦੌਰਾਨ ਸਾਬਕਾ ਵਿਧਾਇਕ ਨੇ ਕਿਹਾ ਕਿ ਧੱਕਾ ਕਰਕੇ ਨਗਰ ਪੰਚਾਇਤ ਚੋਣਾਂ ਜਿੱਤਣ ਦਾ ਭਰਮ ਆਪਣੇ ਮਨਾਂ ਵਿੱਚੋਂ ਕਾਂਗਰਸੀ ਕੱਢ ਦੇਣ ਕਿਉਂਕਿ ਜੇ ਅਸੀਂ ਧੱਕਾ ਕਰਦੇ ਨਹੀ ਤਾਂ ਸਹਿੰਦੇ ਵੀ ਨਹੀਂ। ਉਨਾਂ ਕਿਹਾ ਕਿ ਸਰਕਾਰ ਵੱਲੋਂ ਬੀਤੇ ਦਿਨੀ ਆਵਾਜਾਈ ਰੋਕਣ ਤਹਿਤ ਉਨਾਂ ਅਤੇ ਸੈਂਕੜੇ ਅਕਾਲੀ ਭਾਜਪਾ ਵਰਕਰਾਂ ਤੇ ਪੁਲਿਸ ਵੱਲੋਂ ਦਿੱਤੇ ਪਰਚੇ ਲੋਕਤੰਤਰੀ ਪ੍ਰਕਿਰਿਆ ਦਾ ਘਾਣ ਕਰਨ ਵਾਲੀ ਕਾਰਵਾਈ ਹੈ ਕਿਉਂਕਿ ਉਨਾਂ ਦਾ ਧਰਨਾ ਸ਼ਾਂਤਮਈ ਸੀ। ਉਨਾਂ ਕਿਹਾ ਕਿ ਅਜਿਹੇ ਪਰਚੇ ਦਰਜ ਕਰਕੇ ਕਾਂਗਰਸੀ ਆਪਣੇ ਲਈ ਹੀ ਟੋਏ ਪੁੱਟ ਰਹੇ ਹਨ ਤੇ ਸਮਾਂ ਆਉਣ 'ਤੇ ਉਹੀ ਇੰਨਾ ਟੋਇਆਂ ਵਿੱਚ ਡਿੱਗਣਗੇ। ਉਨਾਂ ਨੇ ਲੋਕਾਂ ਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਭਾਈਚਾਰਕ ਸਾਂਝ ਬਣਾਈ ਰੱਖਦਿਆਂ ਅਮਨ ਸ਼ਾਂਤੀ ਨਾਲ ਚੋਣਾਂ ਵਿੱਚ ਭਾਗ ਲੈਣ ਕਿਉਂਕਿ ਹਿੰਸਾ ਕਿਸੇ ਦੇ ਵੀ ਹੱਕ ਵਿੱਚ ਨਹੀਂ।
ਇਸ ਮੌਕੇ ਉਨਾ ਨਾਲ ਨਗਰ ਕੌਂਸਲ ਰਾਮਾਂ ਪ੍ਰਧਾਨ ਕ੍ਰਿਸ਼ਨ ਮਿੱਤਲ, ਬਲਾਕ ਸੰਮਤੀ ਚੇਅਰਮੈਨ ਸ਼ਿੰਪੀ ਬੰਗੀ, ਨਿਰਮਲ ਜੋਧਪੁਰ, ਬਲਾਕ ਸੰਮਤੀ ਸੰਗਤ ਉਪ ਚੇਅਰਮੈਨ ਅਮਨਦੀਪ ਸੇਖੂ, ਸ਼੍ਰੋ. ਅ. ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਭਾਜਪਾ ਮੰਡਲ ਪ੍ਰਧਾਨ ਨੱਥੂ ਰਾਮ ਲੇਲੇਵਾਲਾ, ਅਵਤਾਰ ਮੈਨੂੰਆਣਾ ਤੇ ਰਾਮਪਾਲ ਮਲਕਾਣਾ ਦੋਵੇਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਡਾ. ਗੁਰਮੇਲ ਸਿੰਘ ਘਈ, ਰਾਕੇਸ਼ ਚੌਧਰੀ, ਤੇਜ ਰਾਮ ਸ਼ਰਮਾਂ, ਰਣਜੀਤ ਮਲਕਾਣਾ, ਮੇਜਰ ਸਿੰਘ ਮਿਰਣਜ਼ੇਆਣਾ, ਮੋਹਨ ਸਿੰਘ ਮਿਰਜੇਆਣਾ, ਗੁਰਚਰਨ ਸਿੰਘ ਤੇ ਸੁਰਜੀਤ ਭੱਮ ਦੋਵੇਂ ਸਾਬਕਾ ਕੌਂਸਲਰ, ਬਲਵਿੰਦਰ ਗਿੱਲ ਆਦਿ ਆਗੂ ਹਾਜਰ ਸਨ।

No comments: