BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏਡਿਡ ਕਾਲਜਾਂ ਦੇ ਨਾੱਨ ਟੀਚਿੰਗ ਕਰਮਚਾਰੀਆਂ ਦੇ ਵਫਦ ਨੂੰ ਵਿੱਤ ਮੰਤਰੀ ਪੰਜਾਬ ਨਾਲ ਮਿਲਾ ਕੇ ਉਹਨਾਂ ਦੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ-ਜੂਨੀਅਰ ਹੈਨਰੀ

ਜਲੰਧਰ 30 ਦਸੰਬਰ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜ ਨਾੱਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਦਾ ਇੱਕ ਵਫਦ ਪੈਟਰਨ ਸ਼੍ਰੀ ਮਦਨ ਲਾਲ ਖੁੱਲਰ ਦੀ ਅਗੁਵਾਈ ਹੇਠ ਵਿਧਾਇਕ ਸ਼੍ਰੀ ਅਵਤਾਰ ਸਿੰਘ ਹੈਨਰੀ (ਜੂਨੀਅਰ) ਨੂੰ ਮਿਲਿਆ ਜਿਸ ਵਿੱਚ ਉਹਨਾਂ ਦੇ ਨਾਲ ਯੂਨੀਅਨ ਦੇ ਯੂਨੀਅਨ ਦੇ ਸਹਿ ਸਕੱਤਰ ਸ਼੍ਰੀ ਰਜੀਵ ਭਾਟੀਆ, ਐਚ.ਐਮ.ਵੀ. ਕਾਲਜ ਦੇ ਰਵੀ ਮੈਨੀ, ਲਖਵਿੰਦਰ ਸਿੰਘ, ਮਨੋਹਰ ਲਾਲ, ਲਾਇਲਪੁਰ ਖਾਲਸਾ ਕਾਲਜ ਤੋਂ ਜ਼ਿਲਾ ਪ੍ਰਧਾਨ ਅਸ਼ੀਸ਼ ਸ਼ਰਮਾ, ਡੀਏਵੀ ਕਾਲਜ ਜਲੰਧਰ ਦੇ ਅਰਵਿੰਦ ਕੁਮਾਰ ਸਨ। ਸ਼੍ਰੀ ਮਦਨ ਲਾਲ ਖੁੱਲਰ ਤੇ ਸ਼੍ਰੀ ਰਵੀ ਮੈਨੀ ਨੇ ਵਿਧਾਇਕ ਹੈਨਰੀ ਨੂੰ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਿਆ ਜਿਹਨਾਂ ਵਿੱਚ ਮੁੱਖ ਸਨ  ਨਾੱਨ ਟੀਚਿੰਗ ਕਰਮਚਾਰੀਆਂ ਨੂੰ ਦਸੰਬਰ 2011 ਤੋਂ ਸੋਧੇ ਪੇ ਸਕੇਲ ਦੇਣਾ, 1ਫ਼8ਫ਼2009 ਤੋਂ ਮਕਾਨ ਭੱਤਾ ਅਤੇ ਮੈਡੀਕਲ ਭੱਤਾ, ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ, 5 ਪ੍ਰਤੀਸ਼ਤ ਅਮਤਰਿਮ ਰਾਹਤ, ਨਾੱਨ ਟੀਚਿੰਗ ਕਰਮਚਾਰੀਆਂ ਦੀ ਭਰਤੀ ਤੇ ਲੱਗੀ ਰੋਕ ਹਟਾਉਣਾ, ਸੀਸੀਏ, ਰੁਰਲ ਭੱਤਾ, ਪੈਂਸ਼ਨ ਆਦਿ।  ਗੱਲਬਾਤ ਦੌਰਾਣ ਸ਼੍ਰੀ ਅਵਤਾਰ ਹੈਨਰੀ ਨੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਹ ਅਗਲੇ ਹਫਤੇ ਨਾੱਨ ਟੀਚਿੰਗ ਕਰਮਚਾਰੀਆਂ ਦੇ ਵਫਦ ਨਾਲ ਖੁੱਦ ਜਾ ਕੇ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਬਾਦਲ ਨਾਲ ਮੀਟਿੰਗ ਕਰਣਗੇ ਦੀਆਂ ਤੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦਾ ਯਤਨ ਕਰਨਗੇ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਵਾਉਣ ਲਈ ਸਰਕਾਰ ਵੱਲੋਂ ਪੁੱਖਤਾ ਕੰਮ ਕਰਵਾਉਣਗੇ।ਇਸ ਮੌਕੇ ਤੇ ਸ਼੍ਰੀ ਮਦਨ ਲਾਲ ਖੁੱਲਰ ਨੇ ਵਿਧਾਇਕ ਸ਼੍ਰੀ ਅਵਤਾਰ ਹੈਨਰੀ ਵੱਲੋਂ ਕੀਤੇ ਗਏ ਯਤਨਾਂ ਦੀ ਖੂਬ ਪ੍ਰਸ਼ੰਸਾ ਕੀਤੀ।

No comments: