![]() |
ਸ. ਸਿਮਰਨਜੀਤ ਸਿੰਘ ਮਾਨ ਦਾ ਸਵਾਗਤ ਕਰਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ, ਕਰਨਿੰਦਰ ਸਿੰਘ ਸ਼ੈਂਪੀ, ਪ੍ਰੱਬਜੋਤ ਸਿੰਘ ਰਿੰਪੀ ਅਤੇ ਹੋਰ ਪਤਵੰਤੇ। |
ਜਲੰਧਰ 9 ਦਸੰਬਰ (ਜਸਵਿੰਦਰ ਆਜ਼ਾਦ)- ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਨੇ ਜਲੰਧਰ ਵਿਖੇ ਵਿਸ਼ੇਸ਼ ਤੋਰ ਤੇ ਪੁੱਜ ਕੇ ਖਾਲਸਾ ਟਾਇਰ ਦੇ ਸ਼ੋ ਰੂਮ ਦਾ ਉਦਘਾਟਨ ਕੀਤਾ। ਇਸ ਮੌਕੇ ਉੱਘੇ ਸਮਾਜ ਸੇਵਕ ਖਾਲਸਾ ਟਾਇਰ ਅਤੇ ਜੇ.ਕੇ ਸਟੀਲ ਸ਼ੋ ਰੂਮ, 411, ਸਿਵਲ ਲਾਇਨ ਰੋਡ ਸ਼ਾਸ਼ਤਰੀ ਮਾਰਕੀਟ ਦੇ ਐਮ.ਡੀ ਅਤੇ ਸ਼ਾਸ਼ਤਰੀ ਮਾਰਕੀਟ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ, ਕਰਨਿੰਦਰ ਸਿੰਘ ਸ਼ੈਂਪੀ, ਪ੍ਰੱਬਜੋਤ ਸਿੰਘ ਰਿੰਪੀ ਅਤੇ ਸਾਥੀਆਂ ਵਲੋਂ ਵਿਸ਼ੇਸ਼ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਕਿ ਪੰਜਾਬ ਵਾਸੀਆਂ ਨੇ ਜਿਥੇ ਪੰਜਾਬੀਆਂ ਨੇ ਵਿਦੇਸਾਂ ਵਿੱਚ ਆਪਣੀ ਕਾਬਲੀਅਤ ਦੇ ਝੰਡੇ ਗੱਡੇ ਹਨ, ਉੱਥੇ ਪੰਜਾਬ ਨੂੰ ਵੀ ਮੇਹਨਤ ਕਰਕੇ ਖੁਸ਼ਹਾਲ ਬਣਾਇਆ ਹੈ। ਉਨਾਂ ਕਿਹਾ ਸ. ਪਰਮਿੰਦਰ ਸਿੰਘ ਕਾਲਾ ਜਿੱਥੇ ਵੱਡੇ ਪੱਧਰ ਤੇ ਸਮਾਜ ਸੇਵਾ ਵਿੱਚ ਵੱਧਚੱੜ ਕੇ ਹਿੱਸਾ ਪਾਉਣ ਵਾਲੀਆਂ ਸ਼ਖਸੀਅਤਾਂ ਵਿਚੋਂ ਉਚੇਚੇ ਤੋਰ ਤੇ ਜਾਣੇ ਜਾਂਦੇ ਹਨ। ਉਨਾਂ ਕਿਹਾ ਸ. ਕਾਲਾ ਵਾਂਗੂ ਹਰ ਇੱਕ ਵਿਆਕਤੀ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਪਹਿਲ ਦੇ ਅਧਾਰ ਤੇ ਯੋਗਦਾਨ ਪਾਉਣਾਂ ਚਾਹੀਦਾ ਹੈ। ਉਨਾਂ ਕਿਹਾ ਸ. ਪਰਮਿੰਦਰ ਸਿੰਘ ਨੇ ਦਸਾਂ ਨੂੰਹਾਂ ਦੀ ਕਿਰਤ ਕਰਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਹੈ ਅਤੇ ਆਪਣੇ ਜੀਵਨ ਨੂੰ ਸਾਦੇ ਢੰਗ ਦੇ ਨਾਲ ਜੀਉਣ ਦੇ ਨਾਲ ਨਾਲ ਆਪਣੇ ਬਚਿਆਂ ਨੂੰ ਵੀ ਚੰਗੇ ਸੰਸਕਾਰ ਦਿੱਤੇ ਹਨ। ਇਸ ਮੌਕੇ ਜਸਕਰਨ ਸਿੰਘ, ਪ੍ਰੱਬਜੋਤ ਸਿੰਘ ਰਿੰਪੀ, ਸ. ਸੁਰਿੰਦਰ ਸਿੰਘ ਕੈਰੋਂ, ਹਰਪ੍ਰੀਤ ਸਿੰਘ ਗੋਲਡੀ, ਜਿੰਮੀ ਕਾਲੀਆ, ਮਨਜੀਤ ਸਿੰਘ ਰੈਰੂ, ਚਰਨਜੀਤ ਸਿੰਘ, ਸੁਖਜੀਤ ਸਿੰਘ ਡਰੋਲੀ, ਰਜਿੰਦਰ ਸਿੰਘ ਫੋਜੀ, ਗੁਰਜੰਟ ਸਿੰਘ, ਮਨਜੀਤ ਸਿੰਘ ਵਿਰਦੀ, ਨਵਦੀਪ ਸਿੰਘ, ਪਰਗਟ ਸਿੰਘ, ਨਰਿੰਦਰ ਸਿੰਘ ਖੁਸਰੋਪੁਰ, ਰਣਜੀਤ ਸਿੰਘ ਭੂਸਾਂ, ਨਵਦੀਪ ਸਿੰਘ ਬਾਜਵਾ, ਕੁਲਦੀਪ ਸਿੰਘ, ਰਛਪਾਲ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ ਵਿਰਦੀ, ਵਿਸ਼ਾਲ ਕਪੂਰ, ਵਿਸ਼ਾਲ ਮਲਿਕ, ਸਰਬਜੀਤ ਸ਼ਰਮਾਂ, ਅਕੁੰਰ ਧਵਨ, ਅਤੇ ਹੋਰ ਧਾਰਮਕਿ ਤੇ ਰਾਜਨੀਤਿਕ ਸ਼ਖਸੀਅਤਾਂ ਅਤੇ ਪਤਵੰਤੇ ਹਾਜ਼ਰ ਸਨ।
No comments:
Post a Comment