BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੁਕ-ਰੁਕ ਕੇ ਹੋ ਰਹੀ ਵਰਖਾ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹੇ

ਕਣਕ ਦੀ ਫਸਲ ਨੂੰ ਦੇਸੀ ਘਿਉ ਵਾਂਗ ਲੱਗੇਗੀ ਵਰਖਾ
ਤਲਵੰਡੀ ਸਾਬੋ,  11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਵੇਰ ਤੋਂ ਰੁਕ ਰੁਕ ਕੇ ਹੋ ਰਹੀ ਵਰਖਾ ਨੇ ਜਿੱਥੇ ਖੇਤਰ ਵਿੱਚ ਠੰਡ ਦਾ ਪ੍ਰਕੋਪ ਵਧਾ ਦਿੱਤਾ ਹੈ ਉੱਥੇ ਇਹ ਵਰਖਾ ਹਾੜੀ ਦੀਆਂ ਸਾਰੀਆਂ ਫਸਲਾਂ ਲਈ ਬਹੁਤ ਲਾਭਦਾਇਕ ਮੰਨੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹੇ ਹੋਏ ਹਨ। ਇਸ ਸਬੰਧੀ ਅਗਾਂਹ ਵਧੂ ਕਿਸਾਨ ਗੁਰਪ੍ਰੀਤ ਸਿੰਘ, ਨੰਬਰਦਾਰ ਬਲਕਰਨ ਸਿੰਘ ਸੰਗਤ-ਖੁਰਦ, ਜਸਵੀਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਵਰਖਾ ਹਾੜੀ ਦੀਆਂ ਫਸਲਾਂ ਨੂੰ ਦੇਸੀ ਘਿਉ ਵਾਂਗ ਲੱਗੇਗੀ ਜਿਸ ਨਾਲ ਕਿਸਾਨਾਂ ਵੱਲੋਂ ਕਣਕ ਸਮੇਤ ਹੋਰ ਫਸਲਾਂ ਵਿੱਚ ਪਾਈਆਂ ਰਸਾਇਕ ਖਾਦਾਂ ਵੀ ਚੰਗੀ ਤਰ੍ਹਾਂ ਅਸਰ ਕਰਨਗੀਆਂ ਤੇ ਉਨ੍ਹਾਂ ਨੂੰ ਹੋਰ ਪਾਣੀ ਨਹੀਂ ਦੇਣਾ ਪਵੇਗਾ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ। ਦੂਸਰੇ ਪਾਸੇ ਸਬਜੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਸਿਆਲ ਦੀਆਂ ਸਬਜੀ ਦੀਆਂ ਫਸਲਾਂ ਨੂੰ ਵੀ ਇਸ ਵਰਖਾ ਨੇ ਬਹੁਤ ਲਾਭ ਦੇਣਾ ਹੈ, ਜਿੱਥੇ ਹੁਣ ਤੱਕ ਸਬਜੀਆਂ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ ਸੀ ਇਸ ਵਰਖਾ ਨਾਲ ਬੀਜੀਆਂ ਗਈਆਂ ਸਬਜੀਆਂ ਜਲਦੀ ਤਿਆਰ ਹੋਣਗੀਆਂ।

No comments: