BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਫਿਰ ਚਮਕਾਇਆ ਕੁਲਦੀਪ ਨੇ ਤਲਵੰਡੀ ਸਾਬੋ ਦਾ ਨਾਮ

ਸਾਂਝੀ ਸੰਘਰਸ਼ ਕਮੇਟੀ ਨੇ ਕੁਲਦੀਪ ਦੇ ਪਰਿਵਾਰ ਨਾਲ ਕੀਤੀ ਖੁਸ਼ੀ ਸਾਂਝੀ
ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਅੰਦਰ ਵਸਦੇ ਇੱਕ ਅਤੀ ਗ਼ਰੀਬ ਮਜ਼ਦੂਰ ਪਰਿਵਾਰ ਦਾ ਬੱਚਾ ਕੁਲਦੀਪ ਸਿੰਘ ਜੋ ਕਿ ਖਾਲਸਾ ਸਕੂਲ ਦੀ ਨੌਵੀਂ ਵਿੱਚ ਪੜ੍ਹ ਰਿਹਾ ਹੈ ਨੇ ਮੁੱਕੇਬਾਜੀ ਦੀ ਖੇਡ ਵਿੱਚ ਨੈਸ਼ਨਲ ਪੱਧਰ ‘ਤੇ ਖੇਡਦਿਆਂ ਸੋਨ ਤਗਮਾ ਹਾਸਲ ਕਰਕੇ ਇੱਕ ਵਾਰ ਫਿਰ ਤਲਵੰਡੀ ਸਾਬੋ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਜਿਸ ਦੀ ਜਿੱਤ ਦਾ ਪਤਾ ਚਲਦਿਆਂ ਹੀ ਤਲਵੰਡੀ ਸਾਬੋ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਖੇਤਰ ਦੀ ਗਰੀਬਾਂ ਦਾ ਮਸੀਹਾ ਬਣੀ ਸਾਂਝੀ ਸਘੰਰਸ਼ ਕਮੇਟੀ ਵੱਲੋਂ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ।
ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾਸਟਰ ਜਸਪਾਲ ਗਿੱਲ ਨੇ ਦੱਸਿਆ ਕਿ ਕੁਲਦੀਪ ਸਿੰਘ ਇੱਕ ਬਹੁਤ ਹੀ ਗ਼ਰੀਬ ਤੇ ਮਜ਼ਦੂਰ ਦਾ ਬੱਚਾ ਹੈ ਜੋ ਕਿ ਸਟੇਟ ਪੱਧਰੀ ਖੇਡਾਂ ‘ਚੋਂ ਵੀ ਇਸ ਬੱਚੇ ਨੇ ਸੋਨ ਤਗਮਾ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸੀ ਅਤੇ ਹੁਣ ਡੇਹਰਾਦੂਨ ਵਿਖੇ ਹੋ ਰਹੀਆਂ ਰਾਸ਼ਟਰੀ ਖੇਡਾਂ ਵਿੱਚ 48 ਕਿਲੋ ਭਾਰ ਵਰਗ ਵਿੱਚ ਮੁੱਕੇਬਾਜੀ ਦੀ ਖੇਡ ਵਿੱਚ ਭਾਗ ਲੈਂਦਿਆਂ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਹੈ। ਉਹਨਾਂ ਦੱਸਿਆ ਕਿ ਸਾਂਝੀ ਸੰਘਰਸ਼ ਕਮੇਟੀ ਵੱਲੋਂ ਕੁਲਦੀਪ ਸਿੰਘ ਦੇ ਪਿਤਾ ਪੱਪੂ ਸਿੰਘ, ਦਾਦਾ ਅਤੇ ਦਾਦੀ ਦੇ ਹਾਰ ਪਹਿਨਾ ਕੇ ਖੁਸ਼ੀ ਸਾਂਝੀ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਕਿ ਬੱਚੇ ਦੇ ਤਲਵੰਡੀ ਸਾਬੋ ਆਉਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਗਿੱਲ ਤੋਂ ਇਲਾਵਾ ਵਰਿੰਦਰ ਸਿੰਘ, ਗਗਨਦੀਪ ਸਿੰਘ, ਨਵਜੋਤ ਸਿੰਘ ਨੇ ਮੌਕੇ ‘ਤੇ ਪਹੁੰਚੇ ਕੋਚ ਹਰਦੀਪ ਸਿੰਘ, ਗੁਰਜੰਟ ਸਿੰਘ, ਬਲਵੀਰ ਸਿੰਘ ਅਤੇ ਪਰਮਜੀਤ ਸਿੰਘ ਡੀ ਪੀ ਨੂੰ ਵੀ ਵਧਾਈ ਦਿੱਤੀ।

No comments: