BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਣ ਨਿਸ਼ਾਨਾਂ ਦੀ ਅਲਾਟਮੈਂਟ ਤੋਂ ਬਾਅਦ ਉਮੀਦਵਾਰਾਂ ਨੇ ਦਫਤਰ ਖੋਲ ਕੇ ਚੋਣ ਮੁਹਿੰਮ ਕੀਤੀ ਤੇਜ, ਵੋਟਰਾਂ ਦੇ ਦਰਾਂ ਤੱਕ ਵੀ ਕੀਤੀ ਪਹੁੰਚ

ਤਲਵੰਡੀ ਸਾਬੋ, 9 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀ 17 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਬੀਤੇ ਕੱਲ੍ਹ ਕਾਗਜ ਵਾਪਿਸ ਲੈਣ ਦੀ ਮਿਆਦ ਲੰਘ ਜਾਣ ਉਪਰੰਤ ਮੈਦਾਨ ਵਿੱਚ ਬਾਕੀ ਬਚੇ ਵੱਖ ਵੱਖ ਪਾਰਟੀਆਂ ਦੇ 37 ਉਮੀਦਵਾਰਾਂ ਨੂੰ ਬੀਤੀ ਦੇਰ ਸ਼ਾਮ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਬਰਿੰਦਰ ਕੁਮਾਰ ਵੱਲੋਂ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਕੀਤੇ ਜਾਣ ਤੋਂ ਬਾਅਦ ਹੁਣ ਉਮੀਦਵਾਰਾਂ ਨੇ ਆਪਣੀ ਚੋਣ ਪ੍ਰਚਾਰ ਸਮੱਗਰੀ ਪ੍ਰਕਾਸ਼ਿਤ ਕਰਵਾ ਕੇ ਅਤੇ ਦਫਤਰ ਖੋਲ ਕੇ ਆਪਣੀ ਚੋਣ ਮੁਹਿੰਮ ਤੇਜ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਬੀਤੇ ਕੱਲ੍ਹ ਨਾਮਜਦਗੀ ਕਾਗਜ ਵਾਪਸ ਲੈਣ ਦਾ ਸਮਾਂ ਲੰਘ ਜਾਣ ਤੋਂ ਬਾਅਦ ਜਿੱਥੇ ਵਾਰਡ ਨੰ: 2 ਵਿੱਚੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੂੰ ਨਿਰਵਿਰੋਧ ਜੇਤੂ ਕਰਾਰ ਦੇ ਦਿੱਤਾ ਗਿਆ ਸੀ ਉੱਥੇ ਚੋਣ ਮੈਦਾਨ ਵਿੱਚ ਹੁਣ ਕਾਂਗਰਸ ਦੇ 14, ਸ਼੍ਰੋਮਣੀ ਅਕਾਲੀ ਦਲ ਦੇ 11, ਭਾਜਪਾ ਦੇ 2, ਆਮ ਆਦਮੀ ਪਾਰਟੀ ਦੇ 4, ਸੀ. ਪੀ. ਆਈ (ਐੱਮ) ਦਾ ਇੱਕ ਅਤੇ ਪੰਜ ਆਜਾਦ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਵਾਰਡ ਨੰ: 13 ਜਿੱਥੋਂ ਅਕਾਲੀ ਉਮੀਦਵਾਰ ਵੱਲੋਂ ਕਾਗਜ ਚੁੱਕ ਲੈਣ ਤੋਂ ਬਾਅਦ ਉੱਥੇ ਸੀ. ਪੀ. ਆਈ (ਐੱਮ) ਦੇ ਉਮੀਦਵਾਰ ਜਸਵਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਕੋਲ ਹਿਮਾਇਤ ਲੈਣ ਲਈ ਪਹੁੰਚ ਕੀਤੇ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਉਸਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਇਹ ਹਿਮਾਇਤ ਭਾਈਚਾਰਕ ਤੌਰ 'ਤੇ ਦਿੱਤੀ ਗਈ ਹੈ ਇਸਦਾ ਸਿਆਸੀ ਮੰਤਵ ਨਹੀਂ  ਹੈ। ਜਿੱਥੇ 'ਆਪ' ਨੇ ਚਾਰ ਆਜਾਦ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਦਾਅਵਾ ਕੀਤਾ ਹੈ ਦੂਜੇ ਪਾਸੇ ਹੁਣ ਉਮੀਦਵਾਰਾਂ ਨੇ ਕਾਗਜੀ ਕਾਰਵਾਈਆਂ ਪੂਰੀਆਂ ਹੋਣ ਉਪਰੰਤ ਆਪਣਾ ਸਾਰਾ ਧਿਆਨ ਆਪੋ ਆਪਣੇ ਵਾਰਡਾਂ ਵਿੱਚ ਚੋਣ ਪ੍ਰਚਾਰ 'ਤੇ ਲਾ ਦਿੱਤਾ ਹੈ। ਇਸੇ ਲੜੀ ਵਿੱਚ ਉਮੀਦਵਾਰਾਂ ਵੱਲੋਂ ਆਪੋ ਆਪਣੇ ਵਾਰਡਾਂ ਵਿੱਚ ਚੋਣ ਦਫਤਰ ਖੋਲ ਦਿੱਤੇ ਗਏ ਹਨ ਜਿੱਥੇ ਬੀਤੇ ਦਿਨ ਹੀ ਕਾਂਗਰਸੀ ਉਮੀਦਵਾਰਾਂ ਦੇ ਚੋਣ ਦਫਤਰਾਂ ਦਾ ਉਦਘਾਟਨ ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਵੱਲੋਂ ਕੀਤਾ ਗਿਆ ਉੱਥੇ ਅੱਜ ਅਕਾਲੀ ਭਾਜਪਾ ਵੱਲੋਂ ਵਾਰਡ ਨੰ: 3 ਤੋਂ ਉਮੀਦਵਾਰ ਬੀਬੀ ਸੁਖਜਿੰਦਰ ਕੌਰ, ਚਾਰ ਤੋਂ ਦਰਸ਼ਨ ਸਿੰਘ ਤੇ 12 ਤੋਂ ਭਾਜਪਾ ਉਮੀਦਵਾਰ ਗੋਲੋ ਕੌਰ ਦੇ ਦਫਤਰਾਂ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਦੂਜੇ ਪਾਸੇ ਵਾਰਡ ਨੰ: 14 ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬੀ ਸ਼ਵਿੰਦਰ ਕੌਰ ਚੱਠਾ, ਵਾਰਡ ਨੰ: 10 ਤੋਂ ਕਾਂਗਰਸੀ ਉਮੀਦਵਾਰ ਗੋਲਡੀ ਗਿੱਲ, ਆਜਾਦ ਉਮੀਦਵਾਰ ਸਤਿੰਦਰ ਸਿੱਧੂ, ਭਾਜਪਾ ਉਮੀਦਵਾਰ ਪ੍ਰਿੰਸ ਕੁਮਾਰ ਕਾਲਾ, ਵਾਰਡ ਨੰ: ਇੱਕ ਤੋਂ ਕਾਂਗਰਸੀ ਉਮੀਦਵਾਰ ਗੁਲਜਿੰਦਰ ਕੌਰ, ਅਕਾਲੀ ਭਾਜਪਾ ਉਮੀਦਵਾਰ ਬੀਬੀ ਮਨਜੀਤ ਕੌਰ, ਵਾਰਡ ਨੰ: 9 ਤੋਂ ਅਕਾਲੀ ਭਾਜਪਾ ਉਮੀਦਵਾਰ ਮਿਨਾਕਸ਼ੀ ਜਿੰਦਲ, ਵਾਰਡ ਨੰ: 4 ਤੋਂ ਕਾਂਗਰਸੀ ਉਮੀਦਵਾਰ ਅਜੀਜ ਖਾਂ, ਵਾਰਡ ਨੰ: 11 ਤੋਂ ਕਾਂਗਰਸੀ ਉਮੀਦਵਾਰ ਹਰਬੰਸ ਸਿੰਘ, ਵਾਰਡ ਨੰ: 8 ਤੋਂ ਅਕਾਲੀ ਭਾਜਪਾ ਉਮੀਦਵਾਰ ਹਰਪਾਲ ਵਿਰਕ, ਵਾਰਡ ਨੰ: 6 ਤੋਂ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਭੱਮ ਨੇ ਸਮੱਰਥਕਾਂ ਸਮੇਤ ਵੋਟਰਾਂ ਦੇ ਦਰਾਂ ਤੱਕ ਜਾ ਕੇ ਵੋਟਾਂ ਮੰਗਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਹੋਰ ਭਖਣ ਦੇ ਆਸਾਰ ਬਣ ਗਏ ਹਨ।

No comments: