BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟ੍ਰਿਨਿਟੀ ਕਾਲਜ ਜਲੰਧਰ ਵਿਖੇ ਹੱਥ-ਲਿਖਤਾਂ ਦੇ ਅਧਿਐਨ ਵਿਸ਼ੇ ਸੰਬੰਧੀ ਰਾਸ਼ਟਰੀ ਸੈਮੀਨਾਰ ਦਾ ਦੁਸਰਾ ਦਿਨ ਸਫਲਤਾ ਸਹਿਤ ਸੰਪਨ

ਜਲੰਧਰ 8 ਦਸੰਬਰ (ਜਸਵਿੰਦਰ ਆਜ਼ਾਦ)- ਅੱਜ  ਦਿਸੰਬਰ 2017 ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ‘A Study of Manuscripts: Punjabi Literature and History” ਵਿਸ਼ੇ ਉਪਰ ਤਿੰਨ ਦਿਨਾਂ ਨੈਸ਼ਨਲ ਸੈਮੀਨਾਰ ਦਾ ਦੂਸਰਾ ਦਿਨ ਸਫਲਤਾ ਸਹਿਤ ਸੰਪਨ ਹੋਇਆ।ਇਸ ਮੌਕੇ ਪੰਜਾਬੀ ਜਲੰਧਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਪੀ. ਕੇ. ਸਿਨ੍ਹਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਹਨਾਂ ਤੋਂ ਇਲਾਵਾ ਕਾਲਜ ਦੇ ਡਾਇਰੈਕਟਰ ਰੈਵ. ਫਾ. ਪੀਟਰ ਜੀ, ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ ਜੀ, ਰੈਵ. ਫਾ. ਜੌਨਸਨ, ਰੈਵ. ਸਿਸਟਰ ਪ੍ਰੇਮਾ, ਰੈਵ. ਸਿਸਟਰ ਰੀਟਾ ਜੀ ਸੈਮੀਨਾਰ ਦੇ ਡਾਇਰੈਕਟਰ ਪ੍ਰੋ. ਅਸ਼ੋਕ ਕੁਮਾਰ, ਕਨਵੀਨੀਅਰ ਪ੍ਰੋ. ਬਲਜੀਤ ਕੌਰ, ਪ੍ਰੋ.ਮਲਕੀਅਤ ਸਿੰਘ, ਪ੍ਰੋ. ਪੂਜਾ ਗਾਬਾ, ਪ੍ਰੋ. ਜੈਸੀ ਜੂਲੀਅਨ, ਪ੍ਰੋ. ਪ੍ਰਤਿਭਾ ਜੋਤੀ, ਪ੍ਰੋ. ਪਰਮਿੰਦਰ ਕੌਰ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਸੈਮੀਨਰ ਕੇਂਦਰੀ ਸੰਸਥਾ ‘National Mission for Manuscripts’, New Delhi ਤੋਂ ਪ੍ਰਮਾਣਿਤ ਹੈ। ਪਿਛਲੇ 30-35 ਸਾਲਾਂ ਤੋਂ ਹੱਥ ਲਿਖਤਾਂ ਦੇ ਅਧਿਐਨ ਸੰਬੰਧੀ ਕਿਸੇ ਵੀ ਯੂਨੀਵਰਸਿਟੀ ਵਿੱਚ ਵਧੇਰੇ ਖੋਜ਼ ਕਾਰਜ ਨਹੀਂ ਹੋਇਆ। ਆਧੁਨਿਕ ਸਮੇਂ ਵਿੱਚ ਹੱਥ ਲਿਖਤਾਂ ਦਾ ਪੰਜਾਬੀ ਸਾਹਿਤ ਅਤੇ ਇਤਿਹਾਸ ਦੇ ਖੇਤਰ ਵਿਚ ਹੀ ਨਹੀਂ ਸਗੋਂ ਕੰਪਿਊਟਰ, ਸਾਇੰਸ, ਕਾਮਰਸ ਆਦਿ ਖੇਤਰਾਂ ਵਿੱਚ ਵੀ ਬਹੁਤ ਮਹੱਤਵ ਵੱਧਦਾ ਜਾ ਰਿਹਾ ਹੈ। ਪ੍ਰਿੰਸੀਪਲ ਅਜੈ ਪਰਾਸ਼ਰ ਜੀ ਨੇ ਪ੍ਰੋਗਰਾਮ ਵਿਚ ਪਹੁੰਚੇ ਮੁੱਖ ਮਹਿਮਾਨ, ਵਿਦਵਾਨਾਂ ਅਤੇ ਸ਼੍ਰੋਤਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ।
ਅੱਜ ਇਸ ਸੈਮੀਨਾਰ ਦੇ ਤੀਸਰੇ ਟੈਕਨੀਕਲ ਸੈਸ਼ਨ ਵਿਚ I.K.Gujral PTU ਤੋਂ ਡਾ. ਸਰਬਜੀਤ ਸਿੰਘ ਜੀ ਨੇ ਪ੍ਰਧਾਨਗੀ ਕੀਤੀ। ਇਸ ਸੈਸ਼ਨ ਵਿਚ ਡਾ. ਨਵਜੋਤ ਕੌਰ, ਪ੍ਰੋ ਜੈਸੀ ਜੂਲੀਅਨ, ਪ੍ਰੋ. ਸੁਰਿੰਦਰ ਨਰੂਲਾ ਅਤੇ ਸੁਰਿੰਦਰ ਕੌਰ ਸੈਣੀ ਨੇ ਵਿਸ਼ੇ ਸੰਬੰਧੀ ਪੇਪਰ ਪੜ੍ਹੇ।ਇਸ ਪ੍ਰੋਗਰਾਮ ਦੇ ਚੌਥੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਖਾਲਸਾ ਕਾਲਜ ਫਾਰ ਵੋਮੈਨ, ਲੁਧਿਆਣਾ ਤੋਂ ਡਾ. ਸਾਵਿੰਦਰ ਪਾਲ  ਜੀ ਨੇ ਪ੍ਰਧਾਨਗੀ ਕੀਤੀ। ਇਸ ਸੈਸ਼ਨ ਵਿਚ ਡਾ. ਸੁਨੀਲ ਕੁਮਾਰ ਅਤੇ ਪ੍ਰੋ. ਹਰਕਮਲ ਕੌਰ ਜੀ ਨੇ ਵਿਸ਼ੇ ਨਾਲ ਸੰਬੰਧਿਤ ਪੇਪਰ ਪੜ੍ਹੇ। ਇਹ ਸੈਮੀਨਰ ਸ਼ਾਮ 4 ਵਜੇ ਸਮਾਪਤ ਹੋਵੇਗਾ।

No comments: