BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੰਬਰਦਾਰ ਯੂਨੀਅਨ ਤਲਵੰਡੀ ਸਾਬੋ ਦੀ ਹੋਈ ਚੋਣ, ਗੁਰਪਾਲ ਲਾੇਆਣਾ ਬਣੇ ਪ੍ਰਧਾਨ

ਤਲਵੰਡੀ ਸਾਬੋ, 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨੰਬਰਦਾਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਨੰਬਰਦਾਰ ਹਾਊਸ ਵਿਖੇ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਗੁਰਦੀਪ ਸਿੰਘ ਬੰਗੀ ਅਤੇ ਜਿਲਾ ਪ੍ਰਧਾਨ ਸ. ਗੁਰਚਰਨ ਸਿੰਘ ਖਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ ਅਤੇ ਸਮ੍ਹ ਨੰਬਰਦਾਰ ਯੂਨੀਅਨ ਦੀ ਨਵੇਂ ਸਿਰਿਓਂ ਚੋਣ ਕੀਤੀ ਗਈ। ਇਸ ਮੌਕੇ ਕੀਤੀ ਗਈ ਚੋਣ ਵਿਚ ਗੁਰਪਾਲ ਸਿੰਘ ਲਾਲੇਆਣਾ ਨੂੰ ਪ੍ਰਧਾਨ, ਗੁਰਦੀਪ ਸਿੰਘ ਬੰਗੀ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਪੱਕਾ ਕਲਾਂ ਨੂੰ ਮੀਤ ਪ੍ਰਧਾਨ, ਜਗਤਾਰ ਸਿੰਘ ਨੂੰ ਖਜਾਨਚੀ, ਬਲਵੰਤ ਸਿੰਘ ਫੱਤਾ ਬਾਲੂ ਨੂੰ ਉਪ ਖਜਾਨਚੀ ਥਾਪਿਆ ਗਿਆ ਜਦੋਂ ਕਿ ਬਲਕਰਨ ਸਿੰਘ ਸੰਗਤ ਖੁਰਦ ਨੂੰ ਯੂਨੀਅਨ ਦਾ ਸਕੱਤਰ, ਇਕਬਾਲ ਸਿੰਘ ਕਲਾਲਵਾਲਾ ਨੂੰ ਲੇਖਾ ਸੱਕਤਰ, ਗੁਰਮੀਤ ਸਿੰਘ ਤਲਵੰਡੀ ਸਾਬੋ ਨੂੰ ਚੇਅਰਮੈਨ ਕਮ ਸਰਪ੍ਰਸਤ ਅਤੇ ਨਛੱਤਰ ਸਿੰਘ ਜਗਾ ਰਾਮ ਤੀਰਥ ਨੂੰ ਯੂਨੀਅਨ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਚੋਣ ਉਪਰੰਤ ਯੂਨੀਅਨ ਵੱਲੋਂ ਵਿਚਾਰ ਕੀਤੀ ਕਿ ਸਮਾਜ ਨੂੰ ਚੰਗਾ ਸੰਦੇਸ਼ ਦਿੰਦਾ ਹੋਇਆ ਹਰ ਸਾਲ ਦੀ ਤਰ੍ਹਾਂ ਲੜੀਵਾਰ ਨੰਬਰਦਾਰ ਯੂਨੀਅਨ ਦਾ ਕੈਲੰਡਰ-2018 ਛਪਵਾਇਆ ਜਾਵੇ।
ਇਸ ਮੌਕੇ ਜਸਪਾਲ ਸਿੰਘ ਲਹਿਰੀ ਸੂਬਾ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ, ਮੁਖਤਿਆਰ ਸਿੰਘ ਦੁੱਨੇਵਾਲਾ, ਬਲਜਿੰਦਰ ਸਿੰਘ ਤਿਉਣਾ ਪਜਾਰੀਆਂ, ਕੌਰ ਸਿੰਘ ਰਾਮਸਰਾ, ਜਗਜੀਤ ਸਿੰਘ ਨਥੇਹਾ, ਰਾਜਵੀਰ ਗਹਿਲੇਵਾਲਾ, ਜਗਤ ਸਿੰਘ ਗੁੜਥੜੀ, ਰੇਸ਼ਮ ਸਿੰਘ ਗੁੜਥੜੀ, ਸੁਰਜੀਤ ਸਿੰਘ ਜੱਜਲ ਅਤੇ ਅਨੇਕਾਂ ਹੋਰ ਪਿੰਡਾਂ ਦੇ ਨੰਬਰਦਾਰਾਂ ਨੇ ਸ਼ਿਰਕਤ ਕੀਤੀ।

No comments: