BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਂਝੀ ਸੰਘਰਸ਼ ਕਮੇਟੀ ਵੱਲੋਂ ਪਿੰਡ ਲਹਿਰੀ ਦੇ ਮਜ਼ਦੂਰ ਪਰਿਵਾਰ ਦੀ ਕੀਤੀ ਮੱਦਦ

ਬੀਤੇ ਦਿਨੀਂ ਸਿਲੰਡਰ ਲੀਕ ਹੋਣ ਨਾਲ ਸੜ ਗਿਆ ਸੀ ਸਾਰਾ ਘਰੇਲੂ ਸਮਾਨ
ਤਲਵੰਡੀ ਸਾਬੋ, 4 ਦਸੰਬਰ (ਗੁਰਜੰਟ ਸਿੰਘ ਨਥੇਹਾ)- ਲੋੜਵੰਦਾਂ ਦੀ ਮੱਦਦ ਕਰਨ ਦਾ ਉਪਰਾਲਾ ਕਰ ਰਹੀ ਸਥਾਨਕ ਸਾਂਝੀ ਸੰਘਰਸ਼ ਕਮੇਟੀ ਵੱਲੋਂ ਪਿੰਡ ਲਹਿਰੀ ਦੇ ਇੱਕ ਮਜਦੂਰ ਦੀ ਨਗਦ ਰਾਸ਼ੀ ਤੋਂ ਇਲਾਵਾ ਘਰੇਲੂ ਜ਼ਰੂਰਤ ਵਾਲਾ ਸਮਾਨ ਦੇ ਕੇ ਮੱਦਦ ਕੀਤੀ ਗਈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਲਹਿਰੀ ਦੇ ਇੱਕ ਮਜਦੂਰ ਪਾਲਾ ਸਿੰਘ ਪੁੱਤਰ ਵੀਰ ਸਿੰਘ ਜੋ ਕਿ ਕਿਸਾਨ ਬਲਵੰਤ ਸਿੰਘ ਨਾਲ ਸੀਰੀ ਹੋਣ ਕਰਕੇ ਆਪਣੀ ਪਤਨੀ ਨੂੰ ਨਾਲ ਲੈ ਕੇ ਖੇਤ ਨਰਮਾ ਚਗਾਉਣ ਗਿਆ ਸੀ ਦੇ ਘਰ ਬੱਚਿਆਂ ਵੱਲੋਂ ਸਿਲੰਡਰ 'ਤੇ ਚਾਹ ਬਣਾਉਣ ਲੱਗਿਆਂ ਸਿਲੰਡਰ ਨੂੰ ਅੱਗ ਲੱਗ ਗਈ ਸੀ ਜਿਸ ਵਿੱਚ ਰਸੋਈ ਦੇ ਸਮਾਨ ਤੋਂ ਇਲਾਵਾ ਕੱਪੜੇ, ਮੰਜੇ ਆਦਿ ਸੜ ਕੇ ਸੁਆਹ ਹੋ ਗਏ ਸਨ।
ਪੀੜਿਤ ਪਰਿਵਾਰ ਦੀ ਸਹਾਇਤਾ ਕਰਨ ਆਏ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾਸਟਰ ਜਸਪਾਲ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਪੀੜਿਤ ਪਰਿਵਾਰ ਦੀ ਮੱਦਦ ਲਈ ਗੁਹਾਰ ਲਾਈ ਸੀ ਜਿਸ ਰਾਹੀਂ ਸਮਾਜ ਸੇਵਾ ਕਰਨ ਵਾਲੇ ਮਿੱਤਰਾਂ ਦੋਸਤਾਂ ਵੱਲੋਂ ਸਹਾਇਤਾ ਕੀਤੀ। ਜਿਸ ਦੇ ਤਹਿਤ ਉਹਨਾਂ ਵੱਲੋਂ ਪਰਿਵਾਰ ਨੂੰ ਰਸੋਈ ਸਾਰਾ ਸਮਾਨ, ਬੱਚਿਆਂ ਦੇ ਕੱਪੜੇ, ਬੂਟ, ਪਰਿਵਾਰ ਦੇ ਬਾਕੀ ਮੈਂਬਰਾਂ ਲਈ ਪੰਜ ਸੈੱਟ ਸੂਟ ਅਤੇ ਸਰਦੀ ਦੇ ਬਚਾਅ ਲਈ ਮੋਟੇ ਕੰਬਲ ਆਦਿ ਤੋਂ ਇਲਾਵਾ ਦੋ ਹਜ਼ਾਰ ਰੁਪਏ ਨਗਦ ਰਾਸ਼ੀ ਅੱਜ ਪਰਿਵਾਰ ਦੇ ਮੈਂਬਰਾਂ ਨੂੰ ਭੇਂਟ ਕੀਤੀ ਗਈ।
ਇਸ ਮੌਕੇ ਜਿੱਥੇ ਪਰਿਵਾਰਿਕ ਮੈਂਬਰਾਂ ਵੱਲੋਂ ਉਕਤ ਸੰਸਥਾ ਦਾ ਧੰਨਵਾਦ ਕੀਤਾ ਗਿਆ ਉੱੱਥੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ, ਕਿਸਾਨ ਆਗੂ ਦਲਜੀਤ ਸਿੰਘ ਖਾਲਸਾ, ਅੰਗਰੇਜ ਸਿੰਘ ਗਾਂਧੀ ਨੇ ਵੀ ਇਸ ਉਪਰਾਲੇ ਲਈ ਸਾਂਝੀ ਸੰਘਰਸ਼ ਕਮੇਟੀ ਆਗੂਆਂ ਦੀ ਸ਼ਲਾਘਾ ਕੀਤੀ।

No comments: