BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟ੍ਰਿਨਿਟੀ ਕਾਲਜ ਜਲੰਧਰ ਵਿਖੇ ਹੱਥ-ਲਿਖਤਾਂ ਦੇ ਅਧਿਐਨ ਵਿਸ਼ੇ ਸੰਬੰਧੀ ਰਾਸ਼ਟਰੀ ਸੈਮੀਨਾਰ ਦਾ ਆਗਾਜ਼

ਜਲੰਧਰ 7 ਦਸੰਬਰ (ਜਸਵਿੰਦਰ ਆਜ਼ਾਦ)- ਅੱਜ 7 ਦਿਸੰਬਰ 2017 ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ‘A Study of Manuscripts: Punjabi Literature and History” ਵਿਸ਼ੇ ਉਪਰ ਤਿੰਨ ਦਿਨਾਂ ਨੈਸ਼ਨਲ ਸੈਮੀਨਾਰ ਦਾ ਆਗਾਜ਼ ਹੋਇਆ।ਇਸ ਮੌਕੇ ਪੰਜਾਬੀ ਅਖਬਾਰ 'ਅਜੀਤ' ਗਰੁੱਪ ਦੇ ਸੀ.ਈ.ਓ. ਸ਼੍ਰੀਮਤੀ ਸਰਵਿੰਦਰ ਕੌਰ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਹਨਾਂ ਤੋਂ ਇਲਾਵਾ ਕਾਲਜ ਦੇ ਡਾਇਰੈਕਟਰ ਰੈਵ. ਫਾ. ਪੀਟਰ ਜੀ, ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ ਜੀ, ਰੈਵ. ਫਾ. ਜੌਨਸਨ, ਰੈਵ. ਸਿਸਟਰ ਪ੍ਰੇਮਾ, ਰੈਵ. ਸਿਸਟਰ ਰੀਟਾ ਜੀ ਸੈਮੀਨਾਰ ਦੇ ਡਾਇਰੈਕਟਰ ਪ੍ਰੋ. ਅਸ਼ੋਕ ਕੁਮਾਰ, ਕਨਵੀਨੀਅਰ ਪ੍ਰੋ. ਬਲਜੀਤ ਕੌਰ, ਪ੍ਰੋ.ਮਲਕੀਅਤ ਸਿੰਘ, ਪ੍ਰੋ. ਪੂਜਾ ਗਾਬਾ, ਪ੍ਰੋ. ਜੈਸੀ ਜੂਲੀਅਨ, ਪ੍ਰੋ. ਨੀਤੂ ਖੰਨਾ, ਪ੍ਰੋ. ਪ੍ਰਤਿਭਾ ਜੋਤੀ, ਪ੍ਰੋ. ਪਰਮਿੰਦਰ ਕੌਰ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਸੈਮੀਨਰ ਕੇਂਦਰੀ ਸੰਸਥਾ ‘National Mission for Manuscripts’, New Delhi ਤੋਂ ਪ੍ਰਮਾਣਿਤ ਹੈ। ਪਿਛਲੇ 30-35 ਸਾਲਾਂ ਤੋਂ ਹੱਥ ਲਿਖਤਾਂ ਦੇ ਅਧਿਐਨ ਸੰਬੰਧੀ ਕਿਸੇ ਵੀ ਯੂਨੀਵਰਸਿਟੀ ਵਿੱਚ ਵਧੇਰੇ ਖੋਜ਼ ਕਾਰਜ ਨਹੀਂ ਹੋਇਆ। ਆਧੁਨਿਕ ਸਮੇਂ ਵਿੱਚ ਹੱਥ ਲਿਖਤਾਂ ਦਾ ਪੰਜਾਬੀ ਸਾਹਿਤ ਅਤੇ ਇਤਿਹਾਸ ਦੇ ਖੇਤਰ ਵਿਚ ਹੀ ਨਹੀਂ ਸਗੋਂ ਕੰਪਿਊਟਰ, ਸਾਇੰਸ, ਕਾਮਰਸ ਆਦਿ ਖੇਤਰਾਂ ਵਿੱਚ ਵੀ ਬਹੁਤ ਮਹੱਤਵ ਵੱਧਦਾ ਜਾ ਰਿਹਾ ਹੈ।ਪ੍ਰਿੰਸੀਪਲ ਅਜੈ ਪਰਾਸ਼ਰ ਜੀ ਨੇ ਪ੍ਰੋਗਰਾਮ ਵਿਚ ਪਹੁੰਚੇ ਮੁੱਖ ਮਹਿਮਾਨ, ਵਿਦਵਾਨਾਂ ਅਤੇ ਸ਼੍ਰੋਤਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ।
ਇਸ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਡਾ. ਰਾਜ ਕੁਮਾਰ ਹੰਸ ਜੀ ਨੇ ਕੀਨੋਟ ਭਾਸ਼ਣ ਰਾਹੀਂ ਹੱਥ-ਲਿਖਤਾਂ ਦੀ ਪਰਿਭਾਸ਼ਾ ਦਿੰਦੇ ਹੋਏ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਵਿਚ ਡਾ. ਧਰਮ ਸਿੰਘ ਜੀ ਨੇ ਪ੍ਰਧਾਨਗੀ ਭਾਸ਼ਣ ਰਾਹੀਂ ਵਿਸ਼ੇ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਉਪਰਾਲੇ ਲਈ ਟ੍ਰਿਨਿਟੀ ਕਾਲਜ, ਜਲੰਧਰ ਦੀ ਤਾਰੀਫ ਕੀਤੀ।ਪਹਿਲੇ ਟੈਕਨੀਕਲ ਸੈਸ਼ਨ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਗੁਰਪਾਲ ਸਿੰਘ ਸੰਧੂ ਜੀ ਨੇ ਪ੍ਰਧਾਨਗੀ ਕੀਤੀ।ਇਸ ਸੈਸ਼ਨ ਵਿਚ ਡਾ. ਮਨਵਿੰਦਰ ਸਿੰਘ ਅਤੇ ਡਾ. ਮੁਹੱਬਤ ਸਿੰਘ ਜੀ ਨੇ ਵਿਸ਼ੇ ਸੰਬੰਧੀ ਪੇਪਰ ਪੜ੍ਹੇ। ਇਸ ਪ੍ਰੋਗਰਾਮ ਦੇ ਦੂਜੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ ਮਨਜਿੰਦਰ ਸਿੰਘ ਜੀ ਨੇ ਪ੍ਰਧਾਨਗੀ ਕੀਤੀ। ਇਸ ਸੈਸ਼ਨ ਵਿੱਚ ਡਾ. ਹਰਜੀਤ ਸਿੰਘ ਅਤੇ ਪ੍ਰੋ. ਮਨਦੀਪ ਸਿੰਘ ਜੀ ਨੇ ਵਿਸ਼ੇ ਨਾਲ ਸੰਬੰਧਿਤ ਪੇਪਰ ਪੜ੍ਹੇ। ਇਹ ਸੈਮੀਨਰ ਸ਼ਾਮ 4 ਵਜੇ ਸਮਾਪਤ ਹੋਵੇਗਾ।

No comments: