BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੂਪੁਰਾ ਵਿਚ ਘਰ ਨੂੰ ਅੱਗ ਲਗਨ ਕਰਕੇ ਘਰ ਦਾ ਸਾਰਾ ਸਮਾਂਨ ਸੜ ਕੇ ਹੋਇਆ ਸਵਾਹ

ਜੰਡਿਆਲਾ ਗੁਰੂ 10 ਦਸੰਬਰ  (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਮਿਲੀ ਜਾਨਕਾਰੀ ਅਨੁਸਾਸਰ ਜੰਡਿਆਲਾ ਗੁਰੂ ਦੇ ਮੁਹੱਲਾਂ ਸ਼ੇਖੂਪੁਰਾ ਵਿਚ ਘਰ ਨੂੰ ਅੱਗ ਲਗਨ ਕਰਕੇ ਘਰ ਦੇ ਸਮਾਂਨ ਦੇ ਨਾਲ ਘਰ ਦੀ ਛੱਤ ਵੀ ਸੜ ਕੇ ਸਵਾਹ ਹੋਈ। ਜੋਗਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਜੋ ਕਿ ਦਿਹਾੜੀ ਕਰਦਾ ਹੈ। ਅਤੇ ਉਸਦਾ ਪਿਤਾ ਰਿਕਸ਼ਾ ਚਲਾਉਂਦਾ ਹੈ। ਉਸ ਦੀ ਘਰਵਾਲੀ ਲੋਕਾਂ ਦੇ ਘਰਾ ਦਾ ਕਾਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ। ਅੱਜ ਸਵੇਰੇ ਸਾਰੇ ਆਪਣੇ ਕਮਾ ਤੇ ਚਲੇ ਗਏ ਸੀ। ਬਚੇ ਘਰ ਵਿਚ ਇਕਲੇ ਸੀ। ਸਰਦੀ ਹੋਣ ਕਰਕੇ ਬੱਚਿਆਂ ਨੇ ਅੱਗ ਬਾਲੀ ਫਿਰ ਅਚਾਨਕ ਕਰੀਬ ੧੨ ਵਜੇ ਘਰ ਵਿਚ ਅੱਗ ਲਗ ਗਈ। ਫਿਰ ਜਦੋ ਮੁਹੱਲਾ ਵਾਸੀਆਂ ਨੂੰ ਪਤਾ ਲਗਾ। ਤਾ ਉਹਨਾਂ ਨੇ ਆਪਣੇ ਘਰਾ ਚੋ ਪਾਣੀ ਲਿਆ ਕੇ ਅੱਗ ਨੂੰ ਕਾਬੂ ਕੀਤਾ। ਅਤੇ ਬੱਚਿਆਂ ਦੀ ਜਾਨ ਵੀ ਬਚਾਈ। ਪਰ ਘਰ ਦਾ ਸਾਰਾ ਸਮਾਂਨ ਦੇ ਨਾਲ ਘਰ ਦੀ ਛੱਤ ਵੀ ਸੜ ਕੇ ਸਵਾਹ ਹੋ ਗਈ। ਇਥੋਂ ਤਕ ਕਿ ਬੱਚਿਆਂ ਦੇ ਕੋਲ ਪਉਣ ਵਾਸਤੇ ਕੋਈ ਕਪੜਾ ਵੀ ਨਹੀਂ ਸੀ। ਫਿਰ ਮਾਂ ਨੇ ਲੋਕਾਂ ਦੇ ਘਰਾ ਵਿਚ ਜਾ ਕੇ ਬੱਚੇਆ ਵਾਸਤੇ ਕਪੜੇ ਲਿਆਂਦੇ। ਮੌਕੇ ਤੇ ਪਹੁਚੇ ਅਵਤਾਰ ਸਿੰਘ ਕਾਲਾ ਐਮ ਸੀ ਨੇ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਅਤੇ ਐਮ ਐਲ ਏ ਤੋਂ ਮੰਗ ਕਰਦੇ ਹਾਂ। ਕਿ ਉਹ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਅਤੇ ਅਸੀਂ ਸਾਰੇ ਮੁਹੱਲਾ ਨਿਵਾਸੀ ਵੀ ਇਹਨਾਂ ਦੀ ਪੈਸੇ ਇਕੱਠੇ ਕਰਕੇ ਮਦਦ ਕਰਾਂਗੇ।

No comments: