BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਸਪੋਰਟਸ ਮੀਟ, ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ

ਜਲੰਧਰ 15 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਵਿੱਚ ਵਿਦਿਆਰਥੀਆਂ ਦੇ ਚੰਗੇ ਵਿਕਾਸ ਲਈ ਖੇਡਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਓਲੰਪਿਆ ਸਪੋਰਟਸ ਮੀਟ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ  ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਦਿਆਰਥੀਆਂ ਲਈ ਕਲੈਪ ਰੇਸ, ਪੇਪਰ ਬੈਲੇਂਸ, ਪੇਂਗੁਇਨ ਰੇਸ, ਫਰਾਗ ਰੇਸ, ਬਾਲ ਐਂਡ ਬੈਲੇਂਸ, ਜੰਪਿੰਗ ਰੇਸ, ਸਪੂਨ ਐਂਡ ਲੇਮਨ ਰੇਸ ਆਦਿ ਕਰਵਾਈ ਗਈ। ਇਸ ਮੌਕੇ ਕਲੈਪ ਰੇਸ ਵਿੱਚ ਹਿਮਾਂਸ਼ੁ ਨੇ ਪਹਿਲਾ, ਰੋਧਰ ਨੇ ਦੂਸਰਾ, ਵੈਸ਼ਨਵੀ ਨੇ ਤੀਸਰਾ, ਪੇਪਰ ਬੈਲੇਂਸ ਵਿੱਚ ਅਰਪਿਤ ਨੇ ਪਹਿਲਾ, ਸਮਰੀਤ ਨੇ ਦੂਸਰਾ, ਸਨਦਿਆ ਨੇ ਤੀਸਰਾ,  ਪੇਂਗੁਇਨ ਰੇਸ ਵਿੱਚ ਵਿਸ਼ਾਲ ਨੇ ਪਹਿਲਾ, ਵੰਸ਼ਿਕਾ ਨੇ ਦੂਸਰਾ,  ਸੰਜਨਾ ਨੇ ਤੀਸਰਾ, ਫਰਾਗ ਰੇਸ ਵਿੱਚ ਅਕਾਸ਼ ਨੇ ਪਹਿਲਾ ,  ਗੌਰਵ ਕੁਮਾਰ ਨੇ ਦੂਸਰਾ, ਸ਼ਿਵਮ ਨੇ ਤੀਸਰਾ, ਬਾਲ ਐਂਡ ਬੈਲੇਂਸ ਵਿੱਚ ਸੰਜਨਾ ਨੇ ਪਹਿਲਾ,  ਵੈਸ਼ਾਲੀ ਨੇ ਦੂਸਰਾ,  ਸਿਮਰਨ ਨੇ ਤੀਸਰਾ,  ਜੰਪਿੰਗ ਰੇਸ ਵਿੱਚ ਰਾਗਨੀ ਨੇ ਪਹਿਲਾ, ਮਾਨਵ ਨੇ ਦੂਸਰਾ, ਨਵਰਾਜ ਨੇ ਤੀਸਰਾਾ,  ਸਪੂਨ ਐਂਡ ਲੇਮਨ ਰੇਸ ਵਿੱਚ ਅਰਮਾਨਦੀਪ ਨੇ ਪਹਿਲਾ, ਜਸ਼ਨਪ੍ਰੀਤ ਨੇ ਦੂਸਰਾ, ਗੁਰਦੀਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।  ਅਧਿਆਪਕਾਂ ਨੇ ਜੇਤੂ ਰਹੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਖੇਡਾਂ ਬੱਚਿਆਂ ਦੇ ਵਿਕਾਸ ਲਈ ਸਹਾਇਕ ਸਿੱਧ ਹੁੰਦੀਆਂ ਹਨ ਜੋ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਵੀ ਕਰਦੀਆਂ ਹਨ।

No comments: