BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਧਾਨ ਮੰਤਰੀ ਸਕੀਮ ਤਹਿਤ ਧਨ ਰਾਸ਼ੀ ਦਿਵਾਉਣ ਦੇ ਨਾਂ 'ਤੇ 34 ਔਰਤਾਂ ਨਾਲ 68 ਹਜਾਰ ਦੀ ਮਾਰੀ ਠੱਗੀ

ਠੱਗ ਔਰਤਾਂ ਨੂੰ ਬੈਂਕ ਵਿੱਚ ਖੜ੍ਹਾ ਕੇ ਔਰਤਾਂ ਤੋਂ ਲਏ ਹਜਾਰਾਂ ਰੁਪਏ ਲੈ ਕੇ ਫਰਾਰ
 
ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਮਾਜ ਵਿੱਚ ਬਨਾਰਸ ਦੇ ਠੱਗਾਂ ਦੀ ਭਰਮਾਰ ਨੇ ਖੇਤਰ ਦੇ ਲੋਕਾਂ ਨਾਲ ਵੱਖ-ਵੱਖ ਤਰੀਕਿਆਂ ਨਾਲ ਠੱਗੀ ਮਾਰਨ ਦੇ ਮਾਮਲੇ ਹਰ ਰੋਜ਼ ਦਰਜ਼ ਹੋ ਰਹੇ ਹਨ। ਇਸ ਦੇ ਚਲਦਿਆਂ ਹੀ ਪਿੰਡ ਮਾਖਾ ਦੀਆਂ ਔਰਤਾਂ ਨਾਲ ਇੱਕ ਵਿਅਕਤੀ ਵੱਲੋਂ ਅਨੋਖੇ ਤਰੀਕੇ ਨਾਲ ਠੱਗੀ ਮਾਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ।
ਇਸ ਠੱਗੀ ਸਬੰਧੀ ਪੀੜਿਤ ਔਰਤਾਂ ਕਰਮਜੀਤ ਕੌਰ ਤੇ ਸਿਮਰਜੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਅਜਨਬੀ ਵਿਅਕਤੀ ਪਿੰਡ ਦੇ ਇੱਕ ਵਿਅਕਤੀ ਗੁਰਮੇਲ ਸਿੰਘ ਕੋਲ ਆਇਆ ਤੇ ਉਸਨੂੰ ਪ੍ਰਧਾਨ ਮੰਤਰੀ ਸਕੀਮ ਵਿੱਚੋਂ ਲੋਨ 'ਤੇ ਪੈਸੇ ਦਿਵਾਉਣ ਲਈ 17-17 ਔਰਤਾਂ ਦੇ ਗਰੁੱਪਾਂ ਨੂੰ ਧਨ ਰਾਸ਼ੀ ਦਿਵਾਉਣ ਲਈ ਕਹਿਣ ਲੱਗਾ ਜਿਸ ਲਈ ਉਸਨੇ ਉਸ ਕੋਲ ਕਈ ਗੇੜੇ ਮਾਰੇ ਆਖਰ ਉਸਨੇ ਪਿੰਡ ਵਿੱਚ 34 ਔਰਤਾਂ ਨੂੰ ਤਿਆਰ ਕਰ ਲਿਆ ਤੇ ਉਨ੍ਹਾਂ ਨੂੰ ਉਹ ਕਹਿਣ ਲੱਗਾ ਕਿ ਲੋਨ ਦੀ ਧਨ ਰਾਸ਼ੀ ਲਈ ਇੱਕ ਅਲੱਗ ਤੋਂ ਖਾਤਾ ਖੁਲਵਾਉਣਾ ਪਵੇਗਾ ਜਿਸ ਲਈ ਹਰੇਕ ਔਰਤ 2000 ਰੁਪਏ ਦੀ ਧਨ ਰਾਸੀ ਜਮਾਂ ਕਰਵਾਏ ਜਿਸਤੇ ਉਕਤ ਔਰਤਾਂ ਉਕਤ ਠੱਗ ਦੇ ਝਾਂਸੇ ਵਿੱਚ ਆ ਗਈਆਂ ਤੇ ਹਰੇਕ ਔਰਤ ਤੋਂ ਠੱਗ ਨੇ 2000 ਹਜਾਰ ਰੁਪਏ ਇਕੱਠੇ ਕਰਵਾ ਕੇ ਦਸਤਖਤ ਕਰਵਾ ਕੇ ਨਵਾ ਖਾਤਾ ਖੁਲਵਾਉਣ ਦਾ ਬਹਾਨਾ ਲੈ ਕੇ ਤਲਵੰਡੀ ਸਾਬੋ ਦੀ ਸਟੇਟ ਬੈਂਕ ਵਿੱਚ ਆ ਗਈਆਂ ਜਿੱਥੇ ਉਕਤ ਠੱਗ ਉਨ੍ਹਾਂ ਨੂੰ ਉਕਤ ਇੱਕਠੀ ਰਾਸ਼ੀ ਲੈ ਕੇ ਕਿਸੇ ਹੋਰ ਬੈਂਕ ਵਿੱਚ ਕਾਗਜ ਲੈ ਕੇ ਆਉਣ ਦਾ ਬਹਾਨਾ ਲਾ ਕੇ ਇਕੱਠੀ ਕੀਤੀ ਰਾਸੀ ਲੈ ਕੇ ਦੌੜ ਗਿਆ ਤੇ ਆਪਣੇ ਵਾਲਾ ਫੋਨ ਬੰਦ ਕਰ ਲਿਆ ਤੇ ਬਾਅਦ ਵਿੱਚ ਔਰਤਾਂ ਨੇ ਆਪਣੀ ਮਿਹਨਤ ਨਾਲ ਕੀਤੀ ਕਮਾਈ ਗਵਾ ਕੇ ਬਹੁਤ ਪਛਤਾ ਰਹੀਆਂ ਹਨ ਜਿੰਨਾਂ ਪੁਲਿਸ ਪ੍ਰਸ਼ਾਸਨ ਤੋਂ ਉਕਤ ਠੱਗ ਦਾ ਅਤਾ-ਪਤਾ ਭਾਲ ਕੇ ਆਪਣੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਉਧਰ ਜਦੋਂ ਪਿੰਡ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਸਦੀ ਜਾਣ ਪਛਾਣ ਮਾਨਸਾ ਜੇਲ ਵਿੱਚ ਹੋਈ ਸੀ ਜਿੱਥੋਂ ਉਹ ਉਸਦਾ ਸਾਰਾ ਪਤਾ ਕਢਵਾ ਕੇ ਠੱਗ ਤੇ ਕਾਰਵਾਈ ਕਰਵਾਉਣ ਲਈ ਉਕਤ ਔਰਤਾਂ ਦੇ ਨਾਲ ਚੱਲਣ ਲਈ ਤਿਆਰ ਹੈ ਉਨ੍ਹਾਂ ਲੋਕਾਂ ਨੂੰ ਕਿਸੇ ਅਜਨਬੀ ਵਿਅਕਤੀ ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ ਤਾਂ ਜੋ ਅੱਗੇ ਤੋਂ ਕਿਸੇ ਹੋਰ ਨਾਲ ਅਜਿਹੀ ਠੱਗੀ ਨਾ ਵੱਜੇ। ਇਸ ਦੀ ਪੁਸ਼ਟੀ ਤਲਵੰਡੀ ਸਾਬੋ ਦੇ ਬੈਂਕ ਮੈਨੇਜਰ ਸ੍ਰੀ ਸੁਰਿੰਦਰ ਸਿੰਘ ਨੇ ਵੀ ਕੀਤੀ।

No comments: