BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਫੈਲਾਈ ਵੋਟਿੰਗ ਪ੍ਰਤੀ ਜਾਗਰੂਕਤਾ

ਜਲੰਧਰ 14 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ ਮਈ ਵੋਟ ਮਈ ਰਾਈਟ ਦਾ ਸੰਦੇਸ਼ ਦਿੰਦੇ ਹੋਏ ਜਾਗਰੂਕਤਾ ਫੈਲਾਈ ਗਈ ਜਿਸਨੂੰ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਮਰਨ, ਕਿਰਣਜੋਤ, ਅਰੁਣਦੀਪ, ਕ੍ਰਿਤੀਕਾ, ਮੁਸਕਾਨ, ਓਂਕਾਰ, ਖੁਸ਼ਪ੍ਰੀਤ, ਪ੍ਰਭਦੀਪ, ਚੰਦਨ, ਅਰਮਾਨ, ਗੁਰਕੀਰਤ ਆਦਿ ਨੇ ਭਾਗ ਲਿਆ। ਵਿਦਿਆਰਥੀਆਂ ਨੇ ਵੋਟ ਹੈ ਤਾਕਤ, ਵੋਟ ਸਾਡਾ ਹੈ ਅਧਿਕਾਰ, ਵੋਟ ਫਾਰ ਬੇਟਰ ਇੰਡਿਆ,  ਅਵੇਅਰ ਯੁਥ ਅਵੇਅਰ ਇੰਡਿਆ ਆਦਿ ਦੇ ਪੋਸਟਰਸ ਬਣਾ ਲੋਕਾਂ ਨੂੰ ਆਪਣੀ ਪਸੰਦੀਦਾ ਸਰਕਾਰ ਬਣਾਉਣ ਲਈ ਵੋਟ ਦੇਣ ਲਈ ਪ੍ਰੇਰਿਤ ਕਰਦੇ ਹੋਏ ਸੌ ਫ਼ੀਸਦੀ ਮਤਦਾਨ ਕਰਣ ਦਾ ਸੰਦੇਸ਼ ਦਿੱਤਾ। ਸਕੂਲ ਵਲੋਂ ਪੋਲਿੰਗ ਬੂਥ ਦਾ ਮਾਡਲ ਬਣਾ ਅਧਿਆਪਿਕਾ ਸ਼੍ਰੀਮਤੀ ਪੁਸ਼ਪਾ ਨੇ ਵਿਦਿਆਰਥੀਆਂ ਨੂੰ ਵੋਟ ਦਾ ਮਹੱਤਵ, ਵੋਟ ਦਾ ਸਹੀ ਇਸਤੇਮਾਲ ਆਦਿ ਬਾਰੇ ਵਿੱਚ ਦੱਸਿਆ। ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਹਰ ਵੋਟ ਦਾ ਮਹੱਤਵ ਹੈ ਹਰ ਨਾਗਰਿਕ ਨੂੰ ਆਪਣਾ ਨੈਤਿਕ ਕਰਤੱਵ ਸੱਮਝਦੇ ਹੋਏ ਮਤਦਾਨ ਕਰਣਾ ਚਾਹੀਦਾ ਹੈ।

No comments: