BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਗਰ ਪੰਚਾਇਤ ਤਲਵੰਡੀ ਸਾਬੋ ਤੋਂ ਜੇਤੂ ਕਾਂਗਰਸੀ ਉਮੀਦਵਾਰ ਨੂੰ ਐਸ. ਡੀ. ਐਮ ਨੇ ਦਿੱਤੇ ਪ੍ਰਮਾਣ ਪੱਤਰ

ਤਲਵੰਡੀ ਸਾਬੋ, 18 ਦਸੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਹੋਈਆਂ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ 'ਚ ਜੇਤੂ ਰਹੇ ਉਮੀਦਵਾਰਾਂ ਨੂੰ ਅੱਜ ਐਸ. ਡੀ. ਐਮ ਤਲਵੰਡੀ ਸਾਬੋ ਵੱਲੋਂ ਜੇਤੂ ਪ੍ਰਮਾਣ ਪੱਤਰ ਦਿੱਤੇ ਗਏ। ਸਥਾਨਕ ਤਹਿਸੀਲ ਵਿਖੇ ਐਸ. ਡੀ. ਐਮ ਵਰਿੰਦਰ ਸਿੰਘ ਨੇ ਵਾਰਡ ਨੰ. ਇੱਕ ਤੋਂ ਜੇਤੂੂ ਗੁਲਜਿੰਦਰ ਕੌਰ, ਵਾਰਡ ਨੰ. 2 ਤੋਂ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਵਾਰਡ ਨੰ. 3 ਤੋਂ ਗੁਰਮੇਲ ਕੌਰ, ਵਾਰਡ ਨੰ. 4 ਤੋਂ ਅਜ਼ੀਜ਼ ਖਾਨ, ਵਾਰਡ ਨੰ. 5 ਤੋਂ ਅੰਗਰੇਜ਼ ਕੌਰ, ਵਾਰਡ ਨੰ. 6 ਤੋਂ ਲਖਵੀਰ ਸਿੰਘ, ਵਾਰਡ ਨੰ. 7 ਤੋਂ ਕਰਮਜੀਤ ਕੌਰ, ਵਾਰਡ ਨੰ. 8 ਤੋਂ ਮੰਗੂ ਸਿੰਘ, ਵਾਰਡ ਨੰ. 9 ਤੋਂ ਅੰਜੁਨਾ ਰਾਣੀ, ਵਾਰਡ 11 ਤੋਂ ਹਰਬੰਸ ਸਿੰਘ, ਵਾਰਡ ਨੰ. 12 ਤੋਂ ਸੰਤੋਸ਼ ਰਾਣੀ, ਵਾਰਡ ਨੰ 13 ਤੋਂ ਬਲਕਰਨ ਸਿੰਘ ਅਤੇ ਵਾਰਡ ਨੰ. 15 ਤੋਂ ਗੁਰਤਿੰਦਰ ਸਿੰਘ ਰਿੰਪੀ ਮਾਨ ਨੂੰ ਪ੍ਰਮਾਣ ਪੱਤਰ ਸੌਂਪੇ। ਇਸ ਮੌਕੇ ਦੋ ਉਮੀਦਵਾਰ ਨਾ ਹੋਣ ਕਰਕੇ ਵਾਰਡ ਨੰ. 14 ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਸ਼ਵਿੰਦਰ ਕੌਰ ਚੱਠਾ ਅਤੇ ਵਾਰਡ 10 ਤੋਂ ਆਜ਼ਾਦ ਉਮੀਦਵਾਰ ਸਤਿੰਦਰਪਾਲ ਸਿੰਘ ਸਿੱਧੂ ਨੂੰ ਬਾਅਦ 'ਚ ਪ੍ਰਮਾਣ ਪੱਤਰ ਸੌਂਪੇ। ਇਸ ਮੌਕੇ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ, ਬਲਾਕ ਕਾਂਗਰਸ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਅੰਮ੍ਰਿਤਪਾਲ ਕਾਕਾ ਸਮਿੰਟ ਵਾਲਾ, ਮਨਜੀਤ ਸਿੰਘ ਲਾਲੇਆਣਾ ਸੀਨੀ. ਆਗੂ, ਜਸਕਰਨ ਸਿੰਘ ਗੁਰੂਸਰ ਤੇ ਦਿਲਪ੍ਰੀਤ ਸਿੰਘ, ਜਗਤਾਰ ਸਿੰਘ ਮੈਨੂਆਣਾ, ਤਰਸੇਮ ਕੁਮਾਰ ਸੇਮੀ, ਅਰੁਣ ਕੁਮਾਰ ਕੋਕੀ, ਸੂਬਾ ਸਿੰਘ, ਜਸਵੰਤ ਸਿੰਘ ਲੀਲਾ, ਡੀ. ਸੀ ਸਿੰਘ, ਨੱਥਾ ਸਿੰਘ ਸਿੱਧੂ, ਗੁਰਟੇਕ ਸਿੰਘ ਜਟਾਣਾ ਆਦਿ ਮੌਜੂਦ ਸਨ।

No comments: