BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਟੀ ਬਚਾਓ ਬੇਟੀ ਪੜਾਓੁ ਮੁਹਿੰਮ ਤਹਿਤ 0-6 ਦੀਆਂ ਬੱਚੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ-ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ 4 ਜਨਵਰੀ (ਕੰਵਲਜੀਤ ਸਿੰਘ)- ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਕਿਹਾ। ਕਿ ਬੇਟੀ ਬਚਾਓ ਬੇਟੀ ਪੜਾਓੁ ਸਕੀਮ ਤਹਿਤ ਜ਼ਿਲੇ ਵਿੱਚ 0-6 ਸਾਲ ਦੀਆਂ ਬੱਚੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ। ਤਾਂ ਜੋ ਜ਼ਿਲੇ ਵਿੱਚ ਬੱਚੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਅੱਜ ਇੱਥੇ ਬੇਟੀ ਬਚਾਓ ਬੇਟੀ ਪੜਾਓੁ ਸਕੀਮ ਅਧੀਨ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ,ਸ੍ਰੀਮਤੀ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਜਨਰਲ,ਸ੍ਰੀਮਤੀ ਸੁਨੀਤਾ ਕਿਰਨ ਜਿਲਾ ਸਿਖਿਆ ਅਫਸਰ ਸੈਕੰਡਰੀ,ਸ੍ਰੀ ਰਾਜੇਸ਼ ਕੁਮਾਰ ਉਪ ਜਿਲਾ ਸਿਖਿਆ ਅਫਸਰ ਐਲੀਮੈਂਟਰੀ ਅਤੇ ਸ੍ਰੀਮਤੀ ਕੰਵਲਜੀਤ ਕੌਰ ਸੀ:ਡੀ:ਪੀ:ਓ ਨੇ ਕਚਿਹਰੀ ਚੌਂਕ,ਨਾਵਲਟੀ ਚੌਂਕ,ਕੰਪਨੀ ਬਾਗ,ਮਜੀਠਾ ਰੋਡ ਚੌਂਕਾਂ ਵਿੱਚ ਸਕੂਟਰਾਂ,ਆਟੋ ਰਿਕਸ਼ਿਆਂ,ਕਾਰਾਂ ਤੇ ਬੇਟੀ ਬਚਾਓ-ਬੇਟੀ ਪੜਾਓੁ ਦੇ ਸਟਿੱਕਰ ਲਗਾ ਕੇ ਲੋਕਾਂ ਨੂੰ ਭਰੂਣ ਹੱਤਿਆ ਰੋਕਣ ਲਈ ਜਾਗਰੂਕ ਕੀਤਾ। ਇਸ ਤੋਂ ਇਲਾਵਾ 1500 ਸਟਿੱਕਰ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਗਏ। ਅਤੇ ਉਨਾ ਨੂੰ ਹਦਾਇਤ ਕੀਤੀ ਕਿ ਇਹ ਸਟਿੱਕਰ ਪਿੰਡਾਂ ਵਿੱਚ ਲਗਾਏ ਜਾਣ। ਤਾਂ ਜੋ ਉਥੋਂ ਦੇ ਲੋਕ ਇਸ ਤੋਂ ਜਾਗਰੂਕ ਹੋ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ। ਕਿ ਜਾਗਰੂਕਤਾ ਸਮੱਗਰੀ ਜਿਸ ਵਿੱਚ ਪੋਸਟਰ,ਪੈਂਲੈਟ ਆਦਿ ਸ਼ਾਮਿਲ ਹੋਣਗੇ,ਦੀ ਵੰਡ ਕਰਕੇ,ਧੀਆਂ ਦੀ ਰਾਖੀ ਪ੍ਰਤੀ ਸੁਚੇਤ ਕੀਤਾ ਜਾਵੇਗਾ। ਉਨਾ ਕਿਹਾ ਕਿ ਸਾਨੂੰ ਆਪਣੇ ਜ਼ਿਲਾ ਵਿੱਚ ਬਾਲ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਅਤੇ ਇਸ ਲਈ ਸਰਕਾਰੀ ਵਿਭਾਗਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਂਵਾਂ ਨੂੰ ਵੀ ਨਾਲ ਲੈਣਾ ਚਾਹੀਦਾ ਹੈ।

No comments: