BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਰੋ-ਘਰੀਂ ਕੂੜਾ ਚੁੱਕਣ ਵਾਸਤੇ 15 ਵਾਰਡਾਂ ਨੂੰ ਮਿਲੀਆਂ 15 ਸਾਈਕਲ ਰੇਹੜੀਆਂ

ਜੰਡਿਆਲਾ ਗੁਰੂ 30 ਜਨਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਨਗਰ ਕੌਂਸਲ ਜੰਡਿਆਲਾ ਗੁਰੂ ਵਲੋਂ ਗਲੀਆਂ ਬਜ਼ਾਰਾਂ ਨੂੰ ਸਾਫ ਸੁਥਰਾ ਰੱਖਣ ਵਾਸਤੇ ਅਤੇ ਘਰੋ-ਘਰੀਂ ਕੂੜਾ ਇਕੱਠਾ ਕਰਨ ਵਾਸਤੇ ਨਵੀਆਂ ਸਾਈਕਲ ਰੇਹੜੀਆਂ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਬਾਰੇ ਦੱਸਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਮਮਤਾ ਨੇ ਕਿਹਾ ਕਿ ਜੰਡਿਆਲਾ ਗੁਰੂ ਦੀਆਂ 15 ਵਾਰਡਾਂ ਹਨ ਅਤੇ ਇਨ੍ਹਾਂ ਸਾਰੀਆਂ ਵਾਰਡਾਂ ਵਿੱਚੋਂ ਹਰ ਘਰ ਵਿਚੋਂ ਕੂੜਾ ਚੁੱਕਣ ਵਾਸਤੇ 15 ਸਾਈਕਲ ਰੇਹੜੀਆਂ ਤਿਆਰ ਕਰਵਾ ਕਿ ਹਰ ਵਾਰਡ ਨੂੰ ਦਿੱਤੀਆਂ ਗਈਆਂ ਹਨ।ਜਿਸ ਨਾਲ ਘਰੋ-ਘਰੀਂ ਕੂੜਾ ਇਕੱਠਾ ਕਰ ਕਿ ਸਿੱਧਾ ਕੂੜਾ ਡੰਪ 'ਤੇ ਪਹੁੰਚਾਇਆ ਜਾ ਸਕੇ।ਇਸ ਨਾਲ ਗਲੀਆਂ ਬਜ਼ਾਰਾਂ ਵਿੱਚ ਥਾਂ-ਥਾਂ 'ਤੇ ਕੂੜੇ ਦੇ ਢੇਰ ਨਹੀਂ ਲੱਗਣਗੇ।ਜ਼ਿਆਦਾਤਰ ਗਲੀਆਂ ਛੋਟੀਆਂ ਹੋਣ ਕਾਰਣ ਕੂੜੇ ਵਾਲੀਆਂ ਟਰਾਲੀਆਂ ਉੱਥੇ ਨਹੀਂ ਪਹੁੰਚ ਸਕਦੀਆਂ ਸਨ।ਜਿਸ ਕਾਰਣ ਕੂੜਾ ਇਕੱਠਾ ਕਰਨ ਵਿੱਚ ਮੁਸ਼ਕਲ ਹੁੰਦੀ ਸੀ।ਇਨ੍ਹਾਂ ਸਾਈਕਲ ਰੇਹੜੀਆਂ ਨੂੰ ਸਫਾਈ ਕਰਮਚਾਰੀਆਂ ਨੂੰ ਸੌਂਪਣ ਵੇਲੇ ਅਮਰਜੀਤ ਸਿੰਘ, ਹਰਚਰਣ ਸਿੰਘ ਕੌਂਸਲਰ, ਅਵਤਾਰ ਸਿੰਘ ਕਾਲਾ ਕੌਂਸਲਰ, ਹਰਜਿੰਦਰ ਸਿੰਘ ਬਾਮਣ ਕੌਂਸਲਰ, ਜਸਪਾਲ ਸਿੰਘ ਕੌਂਸਲਰ, ਮਨਦੀਪ ਸਿੰਘ ਢੋਟ, ਕਿਰਪਾਲ ਸਿੰਘ ਸੈਨਟਰੀ ਇੰਸਪੈਕਟਰ, ਸਵਰਨਦਾਸ ਇੰਸਪੈਕਟਰ, ਸੁਰਿੰਦਰ ਸ਼ਰਮਾਂ ਐਮਈ, ਸੁਨੀਲ ਦੱਤ ਜੇਈ, ਹਰੀਸ਼ ਸੇਠੀ, ਸੁਖਦੇਵ ਸਿੰਘ ਸੁੱਖਾ, ਅਵਤਾਰ ਸਿੰਘ ਭੱਟੀ, ਅਜੀਤ ਸਿੰਘ, ਸੁਖਦੇਵ ਸਿੰਘ ਸੁੱਖਾ, ਬਲਵਿੰਦਰ ਗਿਲ ਅਤੇ ਸਮੂਹ ਸਫਾਈ ਕਰਮਚਾਰੀ ਮੌਜੂਦ ਸਨ।

No comments: