BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

200 ਗ੍ਰਾਮ ਹੈਰੋਇੰਨ ਬਰਾਮਦ

ਜਲੰਧਰ 17 ਜਨਵਰੀ (ਜਸਵਿੰਦਰ ਆਜ਼ਾਦ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ,ਐਸ.ਐਸ.ਪੀ ਸਾਹਿਬ ਜਲੰਧਰ (ਦਿਹਾਤੀ) ਤੇ ਸ੍ਰੀ ਬਲਕਾਰ ਸਿੰਘ, ਪੀ.ਪੀ.ਐਸ, ਐਸ.ਪੀ (ਇਨਵੇਸਟੀਗੇਸ਼ਨ) ਜਲੰਧਰ (ਦਿਹਾਤੀ) ਅਤੇ ਸ੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਲੋਹੀਆਂ ਦੀਆ ਹਦਾਇਤਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਸਮੱਗਲਰਾ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਏ.ਐਸ.ਆਈ ਪਰਗਟ ਸਿੰਘ ਸਮੇਤ ਸਾਥੀ ਕਮਰਚਾਰੀਆ ਬ੍ਰਾਏ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਦਾਰੇਵਾਲ ਨਜਦੀਕ ਤੋ ਇੱਕ ਵਿਅਕਤੀ ਸਰਵਣ ਸਿੰਘ (ਉਮਰ ਕਰੀਬ 24 ਸਾਲ) ਪੁੱਤਰ ਮੇਜਰ ਸਿੰਘ ਕੌਮ ਜੱਟ ਵਾਸੀ ਮਸਤੇਵਾਲਾ ਥਾਣਾ ਕੋਟ ਈਸੇ ਖਾਂ ਜਿਲਾ ਮੋਗਾ ਪਾਸੋ 200 ਗ੍ਰਾਮ ਹੈਰੋਇੰਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਏ.ਐਸ.ਆਈ ਪਰਗਟ ਸਿੰਘ ਨੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 07 ਮਿਤੀ 17.01.2018 ਅ/ਧ 21-61-85 NDPS ACT ਥਾਣਾ ਲੋਹੀਆਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ । ਦੋਸ਼ੀ ਪਾਸੋ ਡੁੰਗਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਬਰਾਮਦਗੀ : 200 ਗ੍ਰਾਮ ਹੈਰੋਇੰਨ
ਦਰਜ ਮੁਕੱਦਮੇ: 01
1. ਮੁੱਕਦਮਾ ਨੰਬਰ 07 ਮਿਤੀ 17.01.2018 ਅਫ਼ਧ 21-61-85 NDPS ACT ਥਾਣਾ ਲੋਹੀਆਂ।
ਪੁੱਛ-ਗਿੱਛ ਦੌਰਾਨ ਦੋਸ਼ੀ ਸਰਵਣ ਸਿੰਘ ਪੁੱਤਰ ਮੇਜਰ ਸਿੰਘ ਕੌਮ ਜੱਟ ਵਾਸੀ ਮਸਤੇਵਾਲਾ ਥਾਣਾ ਕੋਟ ਈਸੇ ਖਾਂ ਜਿਲਾ ਨੇ ਦੱਸਿਆ ਕਿ ਉਸਦੀ ਉਮਰ ਕਰੀਬ 24 ਸਾਲ ਹੈ। ਉਹ 12 ਜਮਾਤਾ ਪਾਸ ਹੈ। ਉਹ ਖੇਤੀਬਾੜੀ ਦਾ ਧੰਦਾ ਕਰਦਾ ਹੈ। ਉਹ ਅਮਰੀਕਾ ਤੋ ਡਿਪੋਟ ਹੋ ਕੇ ਆਇਆ ਹੈ ਅਤੇ ਅਮਰੀਕਾ ਜਾਣ ਕਰਕੇ ਉਸਦਾ ਲੱਗਭੱਗ 30 ਲੱਖ ਰੁਪਏ ਖਰਚਾ ਹੋ ਗਿਆ ਸੀ ਜਿਸ ਕਰਕੇ ਉਸਦਾ ਪਿਤਾ ਉਸਨੂੰ ਤਾਹਣੇ ਮੇਹਣੇ ਮਾਰਦਾ ਸੀ ਇਸੇ ਦੋਰਾਨ ਹੀ ਉਸਦੀ ਮੁਲਾਕਾਤ ਬਚਿੱਤਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਕੋਟ ਈਸੇ ਖਾ ਜਿਲਾ ਮੋਗਾ ਨਾਲ ਹੋਈ। ਜਿਸਨੇ ਦੱਸਿਆ ਕਿ ਉਹ ਉਸਦੇ ਨਾਲ ਹੈਰੋਇੰਨ ਦੀ ਸਪਲਾਈ ਵਿੱਚ ਮਦਦ ਕਰੇ ਉਸ ਬਦਲੇ ਉਹ ਉਸਨੂੰ ਪੈਸੇ ਦੇਵੇਗਾ। ਜਿਸ ਨਾਲ ਉਸਦਾ ਜੋ ਖਰਚਾ ਹੋਇਆ ਹੈ ਉਹ ਪੂਰਾ ਹੋ ਜਾਵੇਗਾ। ਇਸ ਸਬੰਧ ਵਿੱਚ ਇਹ ਮੈਨੂੰ ਕੱਲ ਮਿਤੀ 16.01.18 ਨੂੰ ਉਸਨੂੰ ਜਿਲਾ ਫਿਰੋਜਪੁਰ ਦੇ ਪੈਦੇ ਪਿੰਡ ਕਾਮਲਵਾਲਾ ਦੇ ਵਸਨੀਕ ਗੁਰਜੰਟ ਸਿੰਘ ਪੁੱਤਰ ਦਲੀਪ ਸਿੰਘ ਪਾਸ ਲੈ ਗਿਆ। ਜੋ ਜਿਸ ਉਸਨੂੰ ਹੈਰੋਇੰਨ ਖਰੀਦ ਕਰਕੇ ਉਸਨੂੰ ਦੇ ਦਿੱਤੀ ਕਿ ਇਹ ਹੈਰੋਇੰਨ ਤੂੰ ਲੋਹੀਆ ਸ਼ਾਹਕੋਟ ਦੇ ਏਰੀਆ ਵਿੱਚ ਜਾ ਕੇ ਸਪਲਾਈ ਕਰ ਦੇਵੀ ਅਤੇ ਇਹ ਮਹਿੰਗੇ ਪਾ ਵੇਚੀ। ਇਹ ਹੈਰੋਇੰਨ ਬੱਚਿਤਰ ਸਿੰਘ ਅਤੇ ਗੁਰਜੰਟ ਸਿੰਘ ਦੀ ਹੈ, ਜੋ ਉਹ ਅੱਗੇ ਸਪਲਾਈ ਕਰਦਾ ਹੈ। ਦੋਸ਼ੀ ਨੂੰ ਕੱਲ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਬੱਚਿਤਰ ਸਿੰਘ ਅਤੇ ਗੁਰਜੰਟ ਸਿੰਘ ਦੋਨਾ ਵੀ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ।

No comments: