BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੇਡ ਵਿਭਾਗ ਪੰਜਾਬ ਦੇ ਸਾਲ 2018-19 ਦੇ ਸਪੋਰਟਸ ਵਿੰਗ (ਸਕੂਲਜ) ਦੇ ਟ੍ਰਾਇਲ ਸਮਾਪਤ

ਅੰਮ੍ਰਿਤਸਰ/ਜੰਡਿਆਲਾ ਗੁਰੂ,30 ਜਨਵਰੀ (ਕੰਵਲਜੀਤ ਸਿੰਘ) ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਆਈ.ਏ ਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਜਿਲਾ ਅੰਮ੍ਰਿਤਸਰ ਵਿੱਚ ਵੱਖ-ਵੱਖ ਸਥਾਨਾਂ ਉਤੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ-ਖਿਡਾਰਨਾਂ ਨੂੰ ਸਪੋਰਟਸ ਵਿੰਗ ਸਕੂਲਾਂ ਸਾਲ 2018-19 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਟ੍ਰਾਇਲ ਸਪੰਨ ਹੋ ਗਏ। ਇਹ ਜਾਣਕਾਰੀ ਦਿੰਦਿਆਂ ਸ: ਗੁਰਲਾਲ ਸਿੰਘ ਰਿਆੜ,ਜਿਲਾ ਖੇਡ ਅਫ਼ਸਰ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਟ੍ਰਾਇਲ ਐਥਲੈਟਿਕਸ, ਬਾਸਕਿਟਬਾਲ, ਕਬੱਡੀ, ਬਾਕਸਿੰਗ, ਫੁੱਟਬਾਲ, ਹੈਂਡਬਾਲ, ਕੁਸ਼ਤੀ, ਹਾਕੀ, ਜਿਮਨਾਸਟਿਕ, ਸਾਈਕਲਿੰਗ, ਟੇਬਲ ਟੈਨਿਸ ਦੇ ਖਿਡਾਰੀਆਂ,ਖਿਡਾਰਨਾਂ ਦੇ ਲਏ ਗਏ ਹਨ। ਇਹ ਟ੍ਰਾਇਲ ਉਮਰ ਵਰਗ 14ਸਾਲ ਤੋ ਘੱਟ,17ਸਾਲ ਤੋ ਘੱਟ ਅਤੇ19 ਸਾਲ ਤੋ ਘੱਟ ਲੜਕੇ ਅਤੇ ਲੜਕੀਆਂ ਦੇ ਲਏ ਗਏ। ਸ:ਰਿਆੜ ਨੇ ਦੱਸਿਆ ਕਿ ਇਹਨਾਂ ਵਿੰਗਾ ਵਿੱਚ ਦਾਖਲ ਡੇ ਸਕਾਲਰ ਖਿਡਾਰੀਆਂ ਨੂੰ100 ਰੁ:ਪ੍ਰਤੀ ਦਿਨ ਪ੍ਰਤੀ ਖਿਡਾਰੀ ਅਤੇ ਰੈਜੀਡੈਸ਼ਅਲ ਖਿਡਾਰੀਆਂ ਨੂੰ 200 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਡਾਈਟ ਅਤੇ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਇਹਨਾਂ ਦੋਨਾਂ ਦਿਨਾਂ ਵਿਚ ਕੁੱਲ 225 ਲੜਕੀਆਂ ਅਤੇ 554 ਲੜਕਿਆਂ ਨੇ ਭਾਗ ਲਿਆ। ਉਨਾ ਅੱਗੇ ਦੱਸਿਆ ਕਿ ਤੈਰਾਕੀ ਦੇ ਟ੍ਰਾਇਲ 9 ਅਪ੍ਰੈਲ ਨੂੰ ਕਰਵਾਏ ਜਾਣਗੇ।

No comments: