BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਖੇ ਲੋਹੜੀ ਧੀਆਂ ਦੀ-2018

ਜਲੰਧਰ 9 ਜਨਵਰੀ (ਗੁਰਕੀਰਤ ਸਿੰਘ)- ਸਮਾਜ ਸੇਵੀ ਸੰਸਥਾ ਸਰਵ ਮੁਖ ਸੇਵਾ ਮਿਸ਼ਨ ਦੇ ਚੇਅਰਮੈਨ ਅਰਵਿੰਦਰ ਮਿਸ਼ਰਾ ਨੇ ਦੱਸਿਆ ਕਿ ਧੀਆਂ ਨੂੰ ਸਮਾਜ ਵਿਚ ਬਣਦਾ  ਮਾਨ ਦਿਵਾਉਣ ਦੇ ਲਈ ਅਤੇ ਭਰੂਣ ਹੱਤਿਆ ਦੇ ਖਿਲਾਫ ਲੜਾਈ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਫਿਰ ਵੱਡੇ ਪੱਧਰ ਤੇ ਲੋਹੜੀ ਧੀਆਂ ਦੀ 2018 ਸਰਵ ਸੁੱਖ ਸੇਵਾ ਮਿਸ਼ਨ (ਰਜਿ:) ਅਤੇ ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਕੋਲੈਬੋਰੇਸ਼ਨ ਵਲੋਂ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਕਿਰਨ ਅਰੋੜਾ ਅਤੇ ਸੰਸਥਾ ਦੇ ਚੇਅਰਮੈਨ ਅਰਵਿੰਦ ਮਿਸ਼ਰਾ ਜੀ ਨੇ ਦੱਸਿਆ ਕਿ ਮਿਤੀ 12-01-2018 ਨੂੰ ਐਸ. ਡੀ. ਕਾਲਜ ਦੇ ਹਾਲ ਵਿਚ ਦੁਪਿਹਰ 11:00 ਵਜੇ ਤੋਂ 3:00 ਵਜੇ ਤੱਕ ਧੀਆਂ ਦੀ ਲੋਹੜੀ 2018 ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖਟਣ ਵਾਲੀਆਂ ਧੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਵੱਖ ਵੱਖ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਗਾਇਕ ਹਸ਼ਮਤ ਸੁਲਤਾਨਾ, ਮੰਗੀ ਮਾਹਲ, ਤੇਜੀ ਸੰਧੂ ਅਤੇ ਦੀਪ ਢਿਲੋਂ ਵਲੋਂ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਪ੍ਰੌਗਰਾਮ ਦਾ ਮੁਖ ਮੰਤਵ ਸਮਾਜ ਵਿੱਚ ਫੈਲ਼ਿਆਂ ਹੋਇਆਂ ਕੁਰੀਤੀਆਂ ਜਿਵੇਂ ਕਿ ਭਰੂਣ ਹਤਿਆ, ਦਾਜ, ਨਸ਼ਾ, ਭ੍ਰਿਸ਼ਟਾਚਾਰ, ਅਣ-ਪੜਤਾ ਵਰਗੀਆਂ ਸਮਾਜਿਕ ਕੁਰੀਤੀਆਂ ਨੂੰ ਜੜ ਤੋਂ ਖਤਮ ਕਰਨਾ ਅਤੇ ਸਮਾਜ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਤੇ ਰਮੇਸ਼ ਲਖਨਪਾਲ, ਬੰਨੀ ਸ਼ਰਮਾ, ਜਸਵਿੰਦਰ ਆਜ਼ਾਦ, ਰਾਮ ਕ੍ਰਿਸ਼ਨ, ਧੀਰਜ ਸ਼ਰਮਾ, ਰਾਮ ਕ੍ਰਿਸ਼ਨ ਸ਼ਰਮਾ, ਮਨਜੋਤ ਨਿਮਾਨਾ, ਰਾਹੁਲ ਵਰਮਾ, ਪਰਮਜੀਤ ਰਾਏ, ਨਵਤੇਜ ਸਿੰਘ ਵੀ ਮੌਜੂਦ ਸੀ।

No comments: