BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

21 ਜਨਵਰੀ ਤੋਂ ਸ੍ਰੀ ਮਦਭਗਵਤ ਸਪਤਾਹ ਗਿਆਨ ਜੱਗ ਸ਼ੁਰੂ

ਅੱਜ ਕਲਸ ਯਾਤਰਾ ਕੀਤੀ ਗਈ ਆਯੋਜਿਤ
ਤਲਵੰਡੀ ਸਾਬੋ, 20 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸੰਤ ਮਹੇਸ਼ ਮੁਨੀ ਹਰੇ ਕ੍ਰਿਸ਼ਨਾ ਗਊਸ਼ਾਲਾ ਵਿਖੇ 21 ਜਨਵਰੀ ਨੂੰ ਆਰੰਭ ਕੀਤੀ ਜਾ ਰਹੀ ਜਿਸ ਦੇ ਤਹਿਤ ਸ੍ਰੀ ਮਦਭਗਵਤ ਸਪਤਾਹ ਗਿਆਨ ਜੱਗ ਲਈ ਅੱਜ ਕਲਸ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਹਾਜਰੀ ਲਵਾਈ। ਕਲਸ਼ ਯਾਤਰਾ ਦੀ ਸ਼ੁਰੂਆਤ ਸਥਾਨਕ ਦੁਰਗਾ ਮੰਦਰ ਤੋਂ ਕੀਤੀ ਗਈ ਯਾਤਰਾ ਦੌਰਾਨ ਸ਼ਰਧਾਲੂ ਹਰੇ ਕ੍ਰਿਸ਼ਨ ਦਾ ਜਾਪ ਕਰਦੇ ਹੋਏ ਵੱਖ-ਵੱਖ ਬਜਾਰਾਂ ਵਿੱਚੋਂ ਹੁੰਦੇ ਹੋਏ ਰਜਵਾਹੇ ਤੋਂ ਕਲਸ਼ ਭਰ ਕੇ ਗਊਸ਼ਾਲਾ ਵਿਖੇ ਪੁੱਜੇ ਜਿੱਥੇ ਕਲਸ਼ ਸਥਾਪਤ ਕੀਤੇ ਗਏ। ਗਊਸ਼ਾਲਾ ਦੇ ਪ੍ਰਧਾਨ ਜਗਦੀਸ਼ ਰਾਏ ਨੇ ਦੱਸਿਆ ਕਿ 21 ਜਨਵਰੀ ਤੋਂ ਸ੍ਰੀ ਮਦਭਗਵਤ ਸਪਤਾਹ ਗਿਆਨ ਜੱਗ ਦੀ ਸ਼ੁਰੂਆਤ ਕੀਤੀ ਜਾਵੇ ਜਿਸ ਦੌਰਾਨ ਅਚਾਰੀਆਂ ਸ੍ਰੀ ਸੇਵਾ ਰਾਮ ਰਾਧੇ ਜੀ ਕਥਾ ਵਾਚਕ ਕਥਾ ਕਰਨਗੇ। ਕਥਾ ਰੋਜ ਇੱਕ ਵਜੇ ਤੋਂ ਚਾਰ ਵਜੇ ਤੱਕ ਹੋਵੇਗੀ। ਜਦੋਂ ਕਿ ਸ੍ਰੀ ਮਦਭਗਵਤ ਸਪਤਾਹ ਗਿਆਨ ਜੱਗ ਦਾ ਭੋਗ 28 ਜਨਵਰੀ ਨੂੰ ਪਾਇਆ ਜਾਵੇਗਾ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਕਥਾ ਵਿੱਚ ਪੁੱਜਣ ਦੀ ਅਪੀਲ ਕੀਤੀ।
ਅੱਜ ਯਾਤਰਾ ਰਵਾਨਾ ਕਰਨ ਸਮੇਂ ਮਹੰਤ ਗਿਆਨ ਸਰੂਪ ਗੁਰੂਸਰ, ਮਹੰਤ ਰਮੇਸ਼ ਮੁਨੀ, ਮਹੰਤ ਅਮਰ ਦਾਸ, ਸ਼ਾਸਤਰੀ ਕੇਸ਼ਵ ਸ਼ਰਮਾਂ, ਜਗਦੀਸ਼ ਰਾਏ,ਰਾਜ ਕੁਮਾਰ, ਵਿਪਨ ਕੁਮਾਰ, ਯਸਪਾਲ ਕੁਮਾਰ, ਲਛਮਣ ਦਾਸ, ਕਾਲਾ ਕੁਮਾਰ, ਪਰਮਾਨੰਦ, ਤੇਜ ਰਾਮ ਸ਼ਰਮਾਂ, ਸੰਜੀਵ ਕੁਮਾਰ ਕਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਸਨ।

No comments: