BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨੀ ਮੰਗਾਂ ਮਨਵਾਉਣ ਲਈ ਜ਼ਿਲ੍ਹਾ ਹੈੱਡ-ਕੁਆਰਟਰਾਂ 'ਤੇ ਧਰਨੇ 22 ਜਨਵਰੀ ਤੋਂ- ਕਿਸਾਨ ਆਗੂ

ਤਲਵੰਡੀ ਸਾਬੋ, 20 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨੀ ਮੰਗਾਂ ਦੇ ਲਈ 22 ਜਨਵਰੀ ਤੋਂ 26 ਜਨਵਰੀ ਤੱਕ ਪੂਰੇ ਪੰਜਾਬ ਅੰਦਰ ਜਿਲ੍ਹਾ ਹੈੱਡ ਕੁਅਰਟਰਾਂ 'ਤੇ ਦਿੱਤੇ ਜਾਣ ਵਾਲੇ ਧਰਨਿਆਂ ਵਾਸਤੇ ਪਿੰਡਾਂ ਵਿੱਚੋਂ ਫੰਡ ਅਤੇ ਰਾਸ਼ਨ ਇਕੱਠਾ ਕੀਤਾ ਗਿਆ ਅਤੇ ਇਹਨਾਂ ਧਰਨਿਆਂ 'ਚ ਸ਼ਮੂਲੀਅਤ ਕਰਨ ਲਈ ਕਿਸਾਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ।
ਯੂਨੀਅਨ ਦੇ ਬਲਾਕ ਆਗੂਆਂ ਬਹੱਤਰ ਸਿੰਘ ਨੰਗਲਾ ਅਤੇ ਮੋਹਣ ਸਿੰਘ ਚੱਠੇਵਾਲਾ ਨੇ ਦੱਸਿਆ ਕਿ 22 ਜਨਵਰੀ ਤੋਂ 26 ਜਨਵਰੀ ਤੱਕ ਪੂਰੇ ਪੰਜਾਬ ਵਿੱਚ ਜਿਲਾ ਹੈੱਡ ਕੁਆਰਟਰਾਂ 'ਤੇ ਵਿਸ਼ਾਲ ਧਰਨੇ ਲਗਾਏ ਜਾ ਰਹੇ ਹਨ ਜਿਸ ਤਹਿਤ ਬਠਿੰਡਾ ਦੇ ਡੀ ਸੀ ਦਫਤਰ ਅੱਗੇ ਵੀ ਧਰਨਾ ਲਗਾਇਆ ਜਾ ਰਿਹਾ ਹੈ। ਇਸ ਧਰਨੇ ਵਾਸਤੇ ਉਕਤ ਯੂਨੀਅਨ ਵੱਲੋਂ ਪਿੰਡ ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਗਿਆਨਾ ਆਦਿ ਪਿੰਡਾਂ ਵਿੱਚੋਂ ਘਰ-ਘਰ ਜਾ ਕੇ ਫੰਡ, ਰਾਸ਼ਨ, ਖੰਡ-ਚਾਹ, ਆਟਾ ਆਦਿ ਇਕੱਠਾ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਸਾਨੀ ਮੰਗਾਂ ਸੰਬੰਧੀ ਦਸਦਿਆਂ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਮੁਕੰਮਲ ਜਿਵੇਂ ਕਰਜਾ ਮੁਕਤੀ ਸਮੇਤ ਆੜ੍ਹਤੀਆਂ ਅਤੇ ਕੰਪਨੀਆਂ ਦੇ ਕਰਜੇ, ਅਵਾਰਾ ਪਸ਼ੂਆਂ ਦਾ ਪੱਕਾ ਅਤੇ ਫੌਰੀ ਹੱਲ, ਬੇਰੁਜ਼ਗਾਰੀ ਦਾ ਖਾਤਮਾ, ਕੁਦਰਤੀ ਆਫਤਾਂ ਨਾਲ ਮਰੀਆਂ ਫਸਲਾਂ ਦਾ ਮੁੱਲ ਅਨੁਸਾਰ ਮੁਆਵਜਾ, ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ, ਕਰਜਿਆਂ ਬਦਲੇ ਕਿਸਾਨਾਂ ਦੀ ਜਮੀਨ, ਖੇਤੀ ਸੰਦਾਂ, ਪਲਾਟਾਂ ਦੀਆਂ ਕੁਰਕੀਆਂ ਆਂਦਿ ਤੁਰੰਤ ਬੰਦ ਕੀਤੀਆਂ ਜਾਣ। ਉਹਨਾਂ ਅੱਗੇ ਦੱਸਿਆ ਕਿ ਨਿੱਜੀ ਅਤੇ ਸਰਕਾਰੀ ਜਇਦਾਦ ਭੰਨ ਤੋੜ ਕਾਲਾ ਕਾਨੂੰਨ ਪਕੋਕਾ ਵੀ ਰੱਦ ਕੀਤਾ ਜਾਵੇ। ਇਸ ਸਮੇਂ ਰਾਸ਼ਨ ਇਕੱਠਾ ਕਰਨ ਲਈ ਕਿਸਾਨ ਆਗੂ ਨਛੱਤਰ ਸਿੰਘ ਬਹਿਮਣ, ਨਿਹਾਲ ਸਿੰਘ, ਹਰੀ ਸਿੰਘ, ਦਰਸ਼ਨ ਸਿੰਘ, ਗੁਰਦਿਆਲ ਸਿੰਘ, ਸੀਰਾ ਸਿੰਘ, ਗੁਰਚਰਨ ਸਿੰਘ ਹਰਾ, ਜਰਨੈਲ ਸਿੰਘ, ਚਮਕੌਰ ਸਿੰਘ, ਕੁਲਵੰਤ ਸਿੰਘ, ਹਰਚਰਨ ਸਿੰਘ ਆਦਿ ਆਗੂ ਹਾਜਰ ਸਨ।

No comments: