BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨੀ ਮੰਗਾਂ ਨੂੰ ਲੈ ਕੇ 23 ਫਰਵਰੀ ਨੂੰ ਕਿਸਾਨਾਂ ਵੱਲੋਂ ਕੀਤਾ ਜਾ ਰਿਹੈ ਦਿੱਲੀ ਦਾ ਘਿਰਾਓ

22 ਜਨਵਰੀ ਨੂੰ ਪਿੰਡ ਮਲਕਾਣਾ ਵਿਖੇ ਹੋ ਰਹੀ ਹੈ ਵਿਸ਼ਾਲ ਕਿਸਾਨ ਕਾਨਫਰੰਸ
ਤਲਵੰਡੀ ਸਾਬੋ, 19 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 23 ਫਰਵਰੀ ਨੂੰ ਭਾਰਤ ਦੇ ਖੇਤੀ ਉਤਪਾਦਕ ਸੂਬਿਆਂ ਵੱਲੋਂ ਇੱਕ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ 'ਤੇ ਦਿੱਲੀ ਦੇ ਕੀਤੇ ਜਾ ਰਹੇ ਘਿਰਾਓ ਦੇ ਸਬੰਧ ਵਿੱਚ ਖੇਤਰ ਦੇ ਪਿੰਡਾਂ ਵਿੱਚ ਰੈਲੀਆਂ ਅਤੇ ਨੁੁੱਕੜ ਮੀਟਿੰਗਾਂ ਦਾ ਸਿਲਸਿਲਾ ਦਾ ਜਾਰੀ ਹੈ ਜਿਸ ਦੇ ਚਲਦਿਆ ਅੱਜ ਨਜ਼ਦੀਕੀ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਰੈਲਕੀਆਂ ਕੱਢੀਆਂ ਗਈਆਂ।
ਕਿਸਾਨ ਆਗੂਆਂ ਨੇ ਪਿੰਡ ਚੱਠੇਵਾਲਾ, ਜੀਵਨ ਸਿੰਘ ਵਾਲਾ, ਕੈਲ਼ੇ ਬਾਂਦਰ, ਚੱਕ ਬਖਤੂ, ਬੰਗੀਆਂ, ਮਾਹੀਨੰਗਲ, ਮਾਨਵਾਲਾ, ਲਾਲੇਅਣਾ, ਕਮਾਲੂ, ਜੱਜਲ ਅਤੇ ਅਨੇਕਾਂ ਹੋਰ ਪਿੰਡਾਂ ਵਿਖੇ ਕੀਤੀਆਂ ਮੀਟਿੰਗਾਂ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਫਰਵਰੀ ਨੂੰ ਦਿੱਲੀ ਦੇ ਕੀਤੇ ਜਾ ਰਹੇ ਘਿਰਾਓ ਦੇ ਸਬੰਧ ਵਿੱਚ ਬਲਾਕ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੀ ਅਨਾਜ ਮੰਡੀ ਵਿਖੇ 22 ਜਨਵਰੀ ਨੂੰ ਇੱਕ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਦਿੱਲੀ ਘਿਰਾਓ ਬਾਰੇ ਜਾਣੂੰ ਕਰਵਾਉਂਦਿਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਮੋਰਚਾ ਖੋਲ੍ਹਿਆ ਜਾ ਸਕੇ। ਆਗੂਆਂ ਨੇ ਕਿਸਾਨਾਂ ਅਪੀਲ ਕੀਤੀ ਕਿ ਉਹ ਇਸ ਕਾਨਫਰੰਸ ਮੌਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਬੁਲਾਰਿਆਂ ਨੇ ਦੱਸਿਆ ਕਿ ਦਿੱਲੀ ਦੇ ਘਿਰਾਓ ਮੌਕੇ ਡਾ. ਸਵਾਮੀਨਾਥਾਨ ਰਿਪੋਰਟ ਲਾਗੂ ਕਰਵਾਉਣਾ, ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਵਾਉਣਾ, ਕੇਂਦਰ ਸਰਕਾਰ ਵੱਲੋਂ ਘੜੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਨ ਵਰਗੀਆਂ ਮੁੱਖ ਮੰਗਾਂ ਰੱਖੀਆਂ ਗਈਆਂ ਹਨ। ਇਸ ਮੌਕੇ ਰੇਸ਼ਮ ਸਿੰਘ ਯਾਤਰੀ, ਗੰਗਾ ਸਿੰਘ ਚੱਠੇਵਾਲਾ, ਬਲਵਿੰਦਰ ਸਿੰਘ ਜੋਧਪੁਰ, ਜਸਵਿੰਦਰ ਸਿੰਘ ਗਹਿਰੀ, ਅਮਰਜੀਤ ਸਿੰਘ ਯਾਤਰੀ, ਮਹਿਮਾ ਸਿੰਘ ਚੱਠੇਵਾਲਾ, ਬਲਵੰਤ ਸਿੰਘ ਜੀਵਨ ਸਿੰਘ ਵਾਲਾ ਅਤੇ ਮੇਜਰ ਸਿੰਘ ਚੱਠੇਵਾਲਾ ਆਦਿ ਕਿਸਾਨ ਆਗੂ ਹਾਜਰ ਸੀ।

No comments: