BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨ ਯੂਨੀਅਨ ਏਕਤਾ ਵੱਲੋਂ 23 ਫਰਵਰੀ ਦੇ ਦਿੱਲੀ ਧਰਨੇ ਨੂੰ ਲੈ ਕੇ ਮਲਕਾਣਾ ਵਿਖੇ ਕੀਤੀ ਵਿਸ਼ਾਲ ਕਾਨਫਰੰਸ

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਦੇਸ਼ ਦੇ ਸਮੁੱਚੇ ਖੇਤੀ ਉਤਪਾਦਕ ਸੂਬਿਆਂ ਵੱਲੋਂ ਡਾ. ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਜਿਣਸਾਂ ਦੇ ਭਾਅ ਤੈਅ ਕਰਵਾਉਣ, ਕਿਸਾਨੀ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਵਾਉਣ ਦੇ ਨਾਲ ਨਾਲ ਅਨੇਕਾਂ ਹੋਰ ਮੰਗਾਂ ਮਨਵਾਉਣ ਨੂੰ ਲੈ ਕੇ 23 ਫਰਵਰੀ ਨੂੰ ਦਿੱਲੀ ਦਾ ਪੂਰਨ ਤੌਰ 'ਤੇ ਘਿਰਾਓ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਦੇ ਚਲਦਿਆਂ ਅੱਜ ਖੇਤਰ ਦੇ ਪਿੰਡ ਮਲਕਾਣਾ ਦੀ ਅਨਾਜ਼ ਮੰਡੀ ਵਿੱਚ ਇੱਕ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ ਜਿਸ ਵਿੱਚ ਖੇਤਰ ਦੇ ਸਮੁੱਚੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਜੀਤ ਸਿੰਘ ਚੱਠੇਵਾਲਾ, ਸੂਬਾ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਨਿੱਤ ਕਿਸਾਨ ਵਿਰੋਧੀ ਨੀਤੀਆਂ ਘੜ੍ਹ ਕੇ ਕਿਸਾਨਾਂ ਅਤੇ ਕਿਸਾਨੀ ਨੂੰ ਖਤਮ ਕਰਨ 'ਤੇ ਤੁਲੀਆਂ ਹੋਈਆਂ ਹਨ। ਆਗੂਆਂ ਨੇ ਹੋਰ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੌਮੀ ਬਹੁ ਕੰਪਨੀਆਂ ਨੂੰ ਹਜ਼ਾਰਾਂ ਏਕੜ ਦੇ ਫਾਰਮ ਬਣਾਉਣ ਦੀ ਨੀਤੀ ਅਪਣਾਈ ਹੈ ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਇ ਕਿਸਾਨਾਂ ਨਾਲ ਲੁਕਣ ਮੀਟੀ ਖੇਡ ਖੇਡ ਕੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਸਾਜਿਸ਼ ਘੜੀਆਂ ਜਾ ਰਹੀਆਂ ਹਨ। ਉਹਨਾਂ ਹੋਰ ਦੱਸਿਆ ਕਿ ਸਰਕਾਰਾਂ ਕਿਸਾਨ ਹਿਤੈਸ਼ੀ ਨਹੀਂ ਹਨ ਸਗੋਂ ਕਿਸਾਨ ਵਿਰੋਧੀ ਹੋਣ ਦੇ ਸਬੂਤ ਪੇਸ਼ ਕਰ ਰਹੀਆਂ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤੀ ਕਿੱਤੇ ਨੂੰ ਬਚਾਉਣਾ, ਫਸਲਾਂ ਦੇ ਭਾਅ ਲਾਗਤ ਖਰਚ ਮੁਤਾਬਿਕ ਤੇ ਖੇਤੀ ਵਸਤਾ 'ਤੇ ਜੀ ਐੱਸ ਟੀ ਨੂੰ ਰੱਦ ਕਰਵਾਉਣ, ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ 23 ਫਰਵਰੀ ਨੂੰ ਦਿੱਲੀ ਵੱਲ ਆਪਣੇ ਪਰਿਵਾਰਾਂ ਸਮੇਤ ਵਹੀਰਾਂ ਘੱਤ ਲੈਣ ਤਾਂ ਕਿ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਯੋਧਾ ਸਿੰਘ ਨੰਗਲਾ, ਦਰਸ਼ਨ ਸਿੰਘ ਮੈਨੂਆਣਾ, ਗੰਗਾ ਸਿੰਘ ਚੱਠੇਵਾਲਾ, ਮਹਿਮਾ ਸਿੰਘ ਚੱਠੇਵਾਲਾ, ਸੁਰਜੀਤ ਸਿੰਘ ਸੰਦੋਹਾ, ਬਲਵਿੰਦਰ ਸਿੰਘ ਜੋਧਪੁਰ, ਰਣਜੀਤ ਸਿੰਘ ਜੀਦਾ, ਬਲਵੰਤ ਸਿੰਘ ਜੀਵਨ ਸਿੰਘ ਵਾਲਾ, ਬਲਵਿੰਦਰ ਸਿੰਘ ਸਿੰਘਪੁਰਾ, ਸੇਵਕ ਸਿੰਘ ਮਲਕਾਣਾ, ਹਰਦੇਵ ਸਿੰਘ, ਗੁਰਜੀਤ ਸਿੰਘ, ਮੀਤਾ ਸਿੰਘ, ਸਤਗੁਰ ਸਿੰਘ ਫੁੱਲੋਖਾਰੀ, ਗੁਰਜੰਟ ਸਿੰਘ ਸ਼ੇਖਪੁਰਾ ਅਤੇ ਜੈਮਲ ਸਿੰਘ ਆਦਿ ਕਿਸਾਨ ਆਗੂ ਸ਼ਾਮਿਲ ਸਨ।

No comments: