BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੱਚਰ ਗਾਇਕੀ ਖਿਲਾਫ਼ ਵਿਚਾਰ-ਚਰਚਾ 25 ਜਨਵਰੀ ਨੂੰ

ਜਲੰਧਰ 24 ਜਨਵਰੀ (ਜਸਵਿੰਦਰ ਆਜ਼ਾਦ)- ਗੁਰਸ਼ਰਨ ਭਾਅ ਜੀ ਦੇ ਹੱਥੀਂ ਲਾਏ ਬੂਟੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ 25 ਜਨਵਰੀ ਸਵੇਰੇ 11:00 ਵਜੇ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ 'ਲੱਚਰ ਗਾਇਕੀ ਦੀ ਸਮਾਜ 'ਤੇ ਚੌਤਾਰਫ਼ੀ ਮਾਰ' ਵਿਸ਼ੇ ਉਪਰ ਗੰਭੀਰ ਵਿਚਾਰ-ਚਰਚਾ ਕੀਤੀ ਜਾਏਗੀ। ਕਿਰਤੀ ਆਗੂ, ਲੇਖਕ ਅਤੇ ਕਵੀ ਹਰਮੇਸ਼ ਮਾਲੜੀ ਇਸ ਸਮਾਗਮ ਵਿੱਚ ਮੁੱਖ ਵਕਤਾ ਹੋਣਗੇ। ਨਿਵੇਕਲੇ ਅੰਦਾਜ਼ ਦੀ ਇਸ ਵਿਚਾਰ-ਚਰਚਾ ਵਿੱਚ ਸਮੂਹ ਹਾਜ਼ਰੀਨ ਸ਼ਮੂਲੀਅਤ ਕਰਨਗੇ। ਕੁੰਜੀਵਤ ਭਾਸ਼ਣ ਅਤੇ ਵਿਚਾਰ-ਚਰਚਾ 'ਤੇ ਸਮੇਟਵੀਂ ਟਿੱਪਣੀ ਚੋਟੀ ਦੇ ਕਹਾਣੀਕਾਰ, ਲੇਖਕ ਅਤੇ ਕਵੀ ਪ੍ਰੋ. ਵਰਿਆਮ ਸਿੰਘ ਸੰਧੂ ਕਰਨਗੇ। ਪਲਸ ਮੰਚ ਵੱਲੋਂ ਪੰਜਾਬ ਭਰ ਵਿੱਚ ਲੋਕ-ਪੱਖੀ, ਇਨਕਲਾਬੀ ਸਭਿਆਚਾਰਕ ਲਹਿਰ ਉਸਾਰਕੇ, ਲੱਚਰ, ਹਿੰਸਕ, ਅੰਧਵਿਸ਼ਵਾਸੀ ਭਰੀ, ਔਰਤ-ਵਿਰੋਧੀ, ਬਾਜ਼ਾਰੂ ਅਤੇ ਵਪਾਰਕ ਗਾਇਕੀ ਨੂੰ ਭਾਂਜ ਦੇਣ ਦੇ ਉਦੇਸ਼ਾਂ ਬਾਰੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵਿਚਾਰ ਰੱਖਣਗੇ। ਪ੍ਰਧਾਨਗੀ ਮੰਡਲ ਦੀ ਤਰਫ਼ੋਂ ਗੰਧਰਵ ਸੈਨ ਕੋਛੜ ਆਪਣੇ 100 ਵਰਿਆਂ ਦੇ ਸਫ਼ਰ ਦੌਰ ਲੋਕਾਂ, ਲੋਕ ਲਹਿਰ ਅਤੇ ਲੋਕ-ਗਾਇਕੀ ਦੇ ਸੁਮੇਲ ਦਾ ਤਜ਼ਰਬਾ ਸਾਂਝਾ ਕਰਨਗੇ। ਪਲਸ ਮੰਚ ਨੇ ਸਮੂਹ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸ਼ਿਰਕਤ ਦੀ ਅਪੀਲ ਕੀਤੀ ਹੈ।

No comments: