BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਖਪਾਲ ਸਿੰਘ ਖਹਿਰਾ ਨੇ ਸ਼ਹੀਦ ਕੁਲਦੀਪ ਸਿੰਘ ਦੇ ਘਰ ਕੀਤਾ ਅਫਸੋਸ ਪ੍ਰਗਟ

  • ਸ਼ਹੀਦ ਪਰਿਵਾਰ ਲਈ ਪਾਰਟੀ ਵੱਲੋਂ ਪੰਜਾਹ ਹਜ਼ਾਰ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
  • ਕਰਜ਼ਾ ਮੁਆਫੀ ਨੂੰ ਲੈ ਕੇ ਪੰਜਾਬ ਦੀ ਕੈਪਟਨ ਸਰਕਾਰ ਵਾਅਦਿਆਂ ਤੋਂ ਮੁੱਕਰੀ-ਖਹਿਰਾ
ਤਲਵੰਡੀ ਸਾਬੋ, 31 ਦਸੰਬਰ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਹੋਈ ਗੌਲੀਬਾਰੀ ਦੌਰਾਨ ਸ਼ਹੀਦ ਹੋਏ ਪਿੰਡ ਕੌਰੇਆਣਾ ਦੇ ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਦੇ ਘਰ ਆਪ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਪਾਰਟੀ ਦੇ ਵਿਧਾਇਕਾਂ ਸਮੇਤ ਕੱਲ੍ਹ ਦੇਰ ਸਾਮ ਅਫਸੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸ: ਖਹਿਰਾ ਨੇ ਸ਼ਹੀਦ ਫੌਜੀ ਦੀ ਸ਼ਹੀਦੀ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਦੱਸਿਆ। ਇਸ ਮੌਕੇ ਜਿੱਥੇ ਉਨ੍ਹਾਂ ਪਰਿਵਾਰ ਨੂੰ ਪਾਰਟੀ ਵੱਲੋਂ ਪੰਜਾਹ ਹਜ਼ਾਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਉੱਥੇ ਹੀ ਪੰਜਾਬ ਸਰਕਾਰ ਨੂੰ ਬਣਦਾ ਵੱਧ ਤੋਂ ਵੱਧ ਲਾਭ ਦੇਣ, ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਵਿਧਵਾ ਪਤਨੀ ਨੂੰ ਨੌਕਰੀ ਦੇਣ ਤੇ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ 'ਤੇ ਰੱਖਣ ਲਈ ਸਰਕਾਰ ਨੂੰ ਲਿਖਣਗੇ। ਉਨ੍ਹਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਤੇ ਪ੍ਰਸਾਸਨ ਵੱਲੋਂ ਅਜੇ ਤੱਕ ਸੰਸਕਾਰ ਤੋਂ ਬਾਅਦ ਕੋਈ ਨਾ ਆਉਣ ਬਾਰੇ ਪਤਾ ਲੱਗਾ ਤਾ ਉਨ੍ਹਾਂ ਕਿਹਾ ਕਿ ਸਰਕਾਰ ਦੀ ਬਹੁਤ ਮਾੜੀ ਗੱਲ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਆਪਣੀ ਯੂਨਿਟ ਰਹੀ ਹੈ  ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਫਰਜ਼ ਬਣਦਾ ਸੀ ਕਿ ਸ਼ਹੀਦ ਫੌਜੀ ਦੇ ਘਰ ਆਂ ਕੇ ਜਾਂਦੇ ਜਾਂ ਕੋਈ ਮੰਤਰੀ ਨੂੰ ਭੇਜਦੇ। ਇਸ ਮੌਕੇ ਉਨ੍ਹਾਂ ਕਿਸਾਨਾਂ ਦੇ ਕਰਜੇ ਮਾਫੀ 'ਤੇ ਬੋਲਦਿਆਂ ਕਿਹਾ ਕਿ ਕੱਲ ਤੱਕ ਪੰਜਾਬ ਵਿੱਚ 310 ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ ਤੇ ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਤੋਂ ਪਹਿਲਾਂ ਕੀਤਾ ਕਰਜਾ ਮਾਫੀ ਦਾ ਵੱਡਾ ਵਾਅਦਾ ਮੁੱਕਰ ਚੁੱਕੀ ਹੈ ਤੇ ਜੋ ਕਰਜਾ ਮਾਫ ਬਾਰੇ ਇਨ੍ਹਾਂ ਐਲਾਨ ਕੀਤਾ ਹੈ ਉਸ ਵਿੱਚ ਬਹੁਤ ਘੱਟ ਕਿਸਾਨ ਆਉਂਦੇ ਹਨ ਜਿਸ ਲਈ ਕਰਜੇ ਮਾਫੀ ਵਾਲੇ ਪੈਕੇਜ ਦਾ ਕੋਈ ਅਸਰ ਨਹੀਂ ਹੈ। ਕਿਸਾਨ ਦੁਆਰਾ ਨਮੋਸ਼ੀ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਅਤੇ ਆਤਮ ਹੱਤਿਆ ਕਰਨ ਦੀ ਸਪੀਡ ਵਧ ਗਈ ਹੈ। ਦੂਜਾ ਬੈਕਾਂ ਵਾਲੇ ਹਮਦਰਦੀ ਕਰਨ ਜਾਂ ਸਰਕਾਰ ਦੀਆਂ ਹਦਾਇਤਾਂ ਮੰਨਣ ਦੀ ਬਜਾਏ ਧਰਨੇ ਲਾਉਣ 'ਤੇ ਉੱਤਰ ਗਏ ਹਨ ਤੇ ਉੁਹ ਕਿਸਾਨਾਂ ਨੂੰ ਚੈਕ ਦੇ ਕੇ ਬਾਊਂਸ ਕਰਵਾ ਰਹੇ ਹਨ ਤੇ ਸਰਕਾਰ ਕਰਜਾ ਕੁਰਕੀ ਖਤਮ ਕਰਨ ਦਾ ਵਾਅਦਾ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਵਿਰੋਧੀ ਧਿਰ ਵਜੋਂ 2018 ਵਿੱਚ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰਹੇਗਾ ਤੇ ਅਸੀਂ ਬੇਇਨਸਾਫੀ ਦੇ ਨਸ਼ਾ ਮੁਕਤੀ ਦੇ ਖਿਲਾਫ, ਪੰਜਾਬ ਦੇ ਬੇਰੁਜਗਾਰਾਂ ਨੂੰ ਨੌਕਰੀਆਂ ਵਿੱਚੋਂ ਕੱਢਣ ਦਾ ਵਿਰੋਧ ਤੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਲਈ ਜੰਗ ਜਾਰੀ ਰੱਖਾਂਗੇ। ਇਸ ਮੌਕੇ ਉਹਨਾਂ ਸ਼ਹੀਦ ਦੇ ਪਰਿਵਾਰ ਨੂੰ ਪਾਰਟੀ ਫੰਡ 'ਚੋਂ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਬਲਜਿੰਦਰ ਕੌਰ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਵਿਧਾਇਕ ਜਗਦੇਵ ਸਿੰਘ ਕਮਾਲੂ, ਖਹਿਰਾ ਦੇ ਰਾਜਨੀਤਿਕ ਸਲਾਹਕਾਰ ਦੀਪਕ ਬਾਂਸਲ, ਯੂਥ ਆਗੂ ਗੁਰਦੀਪ ਬਰਾੜ ਮਲਕਾਣਾ, ਆਪ ਆਗੂ ਗੁਰਦੀਪ ਸਿੰਘ ਮਾਨ, ਤਾਰਾ ਪ੍ਰਧਾਨ, ਆਪ ਆਗੂ ਰਾਜਵੀਰ ਸਿੰਘ ਖਾਲਸਾ ਸਮੇਤ ਆਪ ਆਗੂ ਮੌਜੂਦ।

No comments: