BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਵਿਖੇ ਮਨਾਈ ਗਈ ਲੋਹੜੀ ਧੀਆਂ ਦੀ

ਜਲੰਧਰ 12 ਜਨਵਰੀ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਯੂਥ ਕਲਬ ਵਲੋਂ ਅਤੇ ਸਰਵ ਸੁਖ ਸੇਵਾ ਮਿਸ਼ਨ (ਪ੍ਰਧਾਨ ਸ਼੍ਰੀ ਅਰਵਿੰਦ ਮਿਸ਼ਰਾ) ਵਲੋਂ ਲੋਹੜੀ ਧੀਆਂ ਦੀ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਮੋਜੂਦ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਰਵ ਸੁਖ ਸੇਵਾ ਮਿਸ਼ਨ ਦੇ ਮਕਸਦ ਨਾਲ ਸਬ ਨੂੰ ਜਾਣੂੰ ਕਰਵਾਇਆ ਕਿ ਸਮਾਜਿਕ ਕੁਰੀਤੀਆਂ ਜਿਵੇਂ ਕਿ ਭਰੁਣ ਹੱਤਿਆ, ਦਹੇਜ ਪ੍ਰਥਾ, ਲਿੰਗ ਭੇਦ ਆਦਿ ਦਾ ਬਹਿਸ਼ਕਾਰ ਕਰਕੇ ਧੀਆਂ ਦੇ ਪ੍ਰਤਿ ਸਮਾਜ ਨੂੰ ਜਾਗਰੁਕ ਕਰਨਾ ਹੈ। ਇਸ ਪ੍ਰੋਗ੍ਰਾਮ ਸ਼ੁਰੁਆਤ ਕਲਾਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਧਾਨ ਸ਼੍ਰੀ ਪੁਰੁਸ਼ੋਤਮ ਲਾਲ ਬੁਧੀਆ, ਜੁਆਇਂਟ ਸੈਕਟਰੀ ਸ਼੍ਰੀ ਵਿਨੋਦ ਦਾਦਾ, ਐਡਵਾਇਜਰ ਸ਼੍ਰੀਮਤੀ ਚੰਦਰਮੋਹਿਨੀ ਮਾਰਕੰਡਾ, ਮੈਬਰ ਸ਼੍ਰੀ ਸਤੀਸ਼ ਦਾਦਾ, ਸ਼੍ਰੀ ਟੀ. ਐਨ ਲਾਮਾ,ਸ਼੍ਰੀ ਡੀ. ਕੇ ਜੋਸ਼ੀ, ਪ੍ਰਿੰਸੀਪਲ ਡਾ. ਕਿਰਨ ਅਰੋੜਾ, ਆਯੋਜਕ ਸ਼੍ਰੀ ਅਰਵਿੰਦ ਮਿਸ਼ਰਾ, ਮਹਿਮਾਨ ਸ਼੍ਰੀ ਰਜਿੰਦਰ ਬੇਰੀ ਜੀ ਵਲੋਂ ਜੋਤੀ ਜਗਾ ਕੇ ਕੀਤੀ ਗਈ। ਵਾਇਸ ਆਫ ਪੰਜਾਬ ਕੁਮਾਰੀ ਕਮਲਪ੍ਰੀਤ ਕੋਰ ਨੇ ਜੁਗਨੀ ਲੋਕਗੀਤ ਗਇਆ ਅਤੇ ਫੋਕ ਆਰਕੈਸਟਰਾ, ਘੁਮਰ, ਭੰਗੜਾ ਦੁਆਰਾ ਸਭ ਮਨੋਰੰਜਨ ਕੀਤਾ। ਇਸ ਪ੍ਰੋਗ੍ਰਾਮ ਵਿੱਚ ਗਾਇਕ ਤੇਜੀ ਸੰਧੂ, ਹਸ਼ਮਾ ਸੁਲਤਾਨਾ, ਮੰਗੀ ਮਾਹਲ ਨੇ ਅਪਣੀ ਗਾਇਕੀ ਨਾਲ ਸਬ ਨੂੰ ਮੋਹਿਤ ਕਰ ਦਿੱਤਾ। ਇਸ ਸਮਾਰੋਹ ਵਿੱਚ ਰਾਣਾ ਗੁਰਜੀਤ ਸਿੰਘ ਜੀ, ਸ਼੍ਰੀ ਸ਼ੀਤਲ ਵਿਜ, ਸ਼੍ਰੀ ਭੁਪਿੰਦਰ ਬਿਂਦਾ, ਸ਼੍ਰੀ ਦੀਪਕ ਬਾਲੀ ਜੀ ਨੇ ਸ਼੍ਰੀਮਤੀ ਸ਼ਰੁਤੀ ਸ਼ੁਕਲਾ, ਡਾ. ਕਿਰਨ ਅਰੋੜਾ, ਸ਼੍ਰੀਮਤੀ ਸੁਨੀਤਾ ਸਿੰਘ, ਸ਼੍ਰੀਮਤੀ ਸੁਨੀਤਾ ਰਿਂਕੂ, ਗਗਨਦੀਪ ਕੋਰ, ਸ਼੍ਰੀਮਤੀ ਰਮਾ ਸ਼ਰਮਾ, ਸ਼੍ਰੀਮਤੀ ਅੰਜਨਾ ਜੋਸ਼ੀ, ਸ਼੍ਰੀਮਤੀ ਛਵਿ ਸ਼ਰਮਾ, ਸ਼੍ਰੀਮਤੀ ਭਾਵਨਾ ਸੰਦਲ, ਸ਼੍ਰੀਮਤੀ ਭਾਵਨਾ ਪੁਖਰਾਜ, ਸ਼੍ਰੀਮਤੀ ਹਰਪ੍ਰੀਤ, ਮਿਸ ਲਵਲੀਨ, ਮਿਸ ਯਸ਼ਿਕਾ ਨੂੰ ਸਨਮਾਨਿਤ ਕੀਤਾ। ਅੰਤ ਵਿਚ ਕਾਲਜ ਦੇ ਵਿਹੜੇ ਵਿੱਚ ਲੋਹੜੀ ਦੀ ਧੂਨੀ ਜਲਾ ਕੇ ਸਾਰਿਆਂ ਨੂੰ ਵਧਾਈ ਦਿਤੀ ਗਈ। ਸ਼੍ਰੀਮਤੀ ਨੀਰਜਾ ਜੈਨ ਅਤੇ ਸ਼੍ਰੀਮਤੀ ਰਾਧਿਕਾ ਪਾਠਕ ਜੀ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿਚ ਕਾਲਜ ਦੀ ਪ੍ਰਬਧਕ ਕਮੇਟੀ ਵਲੋਂ ਸਰਵ ਸੁਖ ਸੇਵਾ ਮਿਸ਼ਨ ਕੇ ਸ਼੍ਰੀ ਅਰਵਿੰਦ ਮਿਸ਼ਰਾ ਅਤੇ ਹੋਰ ਐਕਟਿਵ ਮੈਂਬਰਜ ਦਾ ਸਨਮਾਨ ਕੀਤਾ ਗਿਆ। ਯੁਥ ਕਲਬ ਡੀਨ ਸ਼੍ਰੀਮਤੀ ਗੀਤਾ ਕਹੋਲ ਵਲੋਂ ਸਾਰਾਂ ਦਾ ਧੰਨਵਾਦ ਕੀਤਾ ਗਿਆ। ਯੂਥ ਕਲਬ ਦੀ ਕਾ-ਆਰਡੀਨੇਟਰ ਸ਼੍ਰੀਮਤੀ ਹਰਕਮਲ ਕੋਰ ਅਤੇ ਮੈਂਬਰ ਮਿਸ ਸ਼ਾਇਨਾ ਨਾ ਸਮਾਰੋਹ ਦਾ ਪ੍ਰਭੰਧਨ ਕੀਤਾ । ਅਤੇ ਕੁਮਾਰੀ ਲਵਲੀਨ ਅਤੇ ਜੈਸਮੀਨ ਨੇ ਸਮਾਰੋਹ ਦਾ ਮੰਚ ਸੰਚਾਲਨ ਕੀਤਾ।

No comments: