BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੇਸ਼ ਭਗਤ ਕਮੇਟੀ ਵੱਲੋਂ ਮੋਹਣ ਲਾਲ ਅਤੇ ਲਖਬੀਰ ਸਿੰਘ ਦੀ ਯਾਦ ਵਿੱਚ ਸ਼ੋਕ ਸਭਾ

ਮੋਹਣ ਲਾਲ ਮੰਗੂਵਾਲ ਸ਼ਰਧਾਂਜ਼ਲੀ ਸਮਾਗਮ 21 ਨੂੰ
ਜਲੰਧਰ 17 ਜਨਵਰੀ (ਜਸਵਿੰਦਰ ਆਜ਼ਾਦ)-
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸ਼ੋਕ ਸਭਾ ਕਰਕੇ ਵਿਛੜੇ ਸੰਗਰਾਮੀ ਕਾਮੇ ਮੋਹਣ ਲਾਲ ਮੰਗੂਵਾਲ ਅਤੇ ਲਖਬੀਰ ਸਿੰਘ ਹਾਰਨੀਆਂ ਨੂੰ ਸ਼ਰਧਾਂਜ਼ਲੀ ਅਰਪਣ ਕੀਤੀ। ਹਾਰਨੀਆਂ ਲੰਮਾ ਸਮਾਂ ਕੁੱਲ ਹਿੰਦ ਕਿਸਾਨ ਸਭਾ ਅਤੇ ਸੀ.ਪੀ.ਆਈ. ਵਿੱਚ ਸਰਗਰਮ ਰਹੇ। ਉਹ ਜ਼ਿੰਦਗੀ ਭਰ ਦੱਬੇ ਕੁਚੱਲੇ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਲੋਕਾਂ ਦੀ ਮੁਕਤੀ ਲਈ ਉੱਠੀ ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਲਹਿਰ ਵਿੱਚ ਸ਼ਹੀਦ ਸੋਹਣ ਲਾਲ ਮੰਗੂਵਾਲ ਦੇ ਭਰਾ ਮੋਹਣ ਲਾਲ ਮੰਗੂਵਾਲ ਵੀ ਬੀਤੇ ਦਿਨੀਂ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨੇ ਸੱਤਰਵਿਆਂ ਦੇ ਦੌਰ ਵਿੱਚ ਸੱਤ ਸਾਲ ਦੀ ਸਜ਼ਾ ਕੱਟੀ ਅਤੇ ਪੂਰੇ ਪਰਿਵਾਰ ਨੂੰ ਬੇਤਹਾਸ਼ਾ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਹ ਬੇਹੱਦ ਮਿਹਨਤੀ ਸੁਭਾਅ ਦੇ ਮਾਲਕ ਸਨ। ਉਹ ਆਖਰੀ ਦਮ ਤੱਕ ਲੋਕਾਂ ਦੀ ਪੁੱਗਤ ਵਾਲੇ ਰਾਜ ਦੀ ਸਥਾਪਤੀ ਲਈ ਜੂਝਦੇ ਰਹੇ। ਮੋਹਣ ਲਾਲ ਮੰਗੂਵਾਲ ਦੀ ਯਾਦ ਵਿੱਚ 21 ਜਨਵਰੀ ਦਿਨ ਐਤਵਾਰ ਨੂੰ ਪਿੰਡ ਮੰਗੂਵਾਲ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਪਰਿਵਾਰ, ਸਾਕ-ਸਬੰਧੀਆਂ ਅਤੇ ਮੋਹਣ ਲਾਲ ਦੇ ਸੰਗੀ ਸਾਥੀਆਂ ਵੱਲੋਂ ਸ਼ਰਧਾਂਜ਼ਲੀ ਸਮਾਗਮ ਕੀਤਾ ਜਾ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਜੋਆਇੰਟ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੈਨ ਕੋਛੜ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਵਿਛੜੇ ਸੰਗਰਾਮੀਆਂ ਦੀਆਂ ਅਮਿੱਟ ਪੈੜਾਂ ਨੂੰ ਨਤਮਸਤਕ ਹੁੰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ, ਸਾਕ ਸਬੰਧੀਆਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਿਛੜੇ ਲੋਕ-ਕਾਮਿਆਂ ਦੀ ਲੋਕ ਮੁਕਤੀ ਨੂੰ ਪਰਨਾਈ ਸੋਚ ਦੀ ਲੋਅ ਸਦਾ ਜਗਦੀ ਰਹੇਗੀ।

No comments: