BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਵਿੰਦਰ ਮਾਨ ਦੇ ਸਿੰਗਲ ਟ੍ਰੈਕ 'ਫੈਸਲੇ' ਦਾ ਪੋਸਟਰ ਕੀਤਾ ਜਾਰੀ

ਤਲਵੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਲੋਕ ਗਾਇਕ ਦਵਿੰਦਰ ਮਾਨ ਵੱਲੋਂ ਗਾਏ ਸਿੰਗਲ ਟ੍ਰੈਕ 'ਫੈਸਲੇ' ਦਾ ਪੋਸਟਰ ਗਾਇਕ ਦੇ ਨਾਨਕਾ ਪਿੰਡ ਬੰਗੀ ਰੁਲਦੂ ਦੇ ਮੋਹਤਬਰ ਆਗੂਆਂ ਨੇ ਅੱਜ ਇੱਥੇ ਰਿਲੀਜ ਕੀਤਾ।
ਪੋਸਟਰ ਜਾਰੀ ਕਰਨ ਦੀ ਰਸਮ ਪਿੰਡ ਬੰਗੀ ਰੁਲਦੂ ਦੀ ਮਹਿਲਾ ਸਰਪੰਚ ਦੇ ਸਪੁੱਤਰ ਤੇ ਸੀਨੀਅਰ ਅਕਾਲੀ ਆਗੂ ਰਮਨਦੀਪ ਸਿੰਘ ਹੈਪੀ, ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਸੁਖਜੀਤ ਸਿੰਘ ਬੰਟੀ, ਗੁਰਵਿੰਦਰ ਸਿੰਘ ਧੰਨਾ, ਜਸਵਿੰਦਰ ਸਿੰਘ ਸਾਬਕਾ ਪੰਚ ਆਦਿ ਨੇ ਨਿਭਾਈ ਜਦੋਂ ਕਿ ਇਸ ਮੌਕੇ ਦਵਿੰਦਰ ਮਾਨ ਖੁਦ ਵੀ ਹਾਜਰ ਸਨ। ਉਨਾਂ ਦੱਸਿਆ ਕਿ ਗਾਣੇ ਨੂੰ ਯੂ-ਟਿਊਬ 'ਤੇ ਸ਼ੁਰੂਆਤੀ ਦੌਰ ਵਿੱਚ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਕਤ ਮੋਹਤਬਰ ਆਗੁੂਆਂ ਨੇ ਸਮੁੱਚੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗਾਇਕ ਨਾ ਕੇਵਲ ਪਿੰਡ ਸਗੋਂ ਹਲਕੇ ਦਾ ਭਾਣਜਾ ਹੈ ਇਸ ਲਈ ਉਸਦੇ ਗਾਣੇ ਨੂੰ ਹੁੰਗਾਰਾ ਦੇ ਕੇ ਗਾਣੇ ਨੂੰ ਸੁਪਰ-ਹਿੱਟ ਬਣਾਉਣ।
ਉਕਤ ਗਾਣੇ ਦੇ ਗਾਇਕ ਨੇ ਦਵਿੰਦਰ ਮਾਨ ਨੇ ਜਿੱਥੇ ਆਪਣੇ ਨਾਨਕੇ ਪਿੰਡ ਦਾ ਧੰਨਵਾਦ ਕਰਦਿਆਂ ਖੁਸ਼ੀ ਜਾਹਰ ਕੀਤੀ ਉੱਥੇ ਉਹਨਾਂ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ ਅਤੇ ਵਧੀਆ ਗਾਣੇ ਸਰੋਤਿਆਂ ਦੀ ਕਚਿਹਰੀ 'ਚ ਪੇਸ਼ ਕਰੇਗਾ।

No comments: