BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਚਾਇਨਾ ਡੋਰ ਦੇ ਵਿਰੋਧ ਵਿੱਚ ਰੈਲੀ

ਜਲੰਧਰ 21 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਵਿੱਚ ਵਿਦਿਆਰਥੀਆਂ ਵਲੋਂ ਦਿਨ ਪ੍ਰਤੀ ਦਿਨ ਚਾਇਨਾ ਡੋਰ ਤੋਂ ਵੱਧ ਰਹੇ ਖਤਰੇ ਨੂੰ ਰੋਕਣ ਦਾ ਸੰਦੇਸ਼ ਦਿੰਦੇ ਹੋਏ ਰੈਲੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਨੇ ਇਸ ਰੈਲੀ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ “ਚਾਇਨਾ ਡੋਰ ਇਸ ਡੇਂਜਰਸ“, “ਕਾਇਟ ਫਲਾਇੰਗ ਵਿਦ ਚਾਇਨਾ ਡੋਰ ਇਸ ਰਿਸਕੀ“, “ਸੇਵ ਬਰਡ ਫਰਾਮ ਚਾਇਨਾ ਡੋਰ“, “ਜਾਨ ਲੇਵਾ ਅਤੇ ਘਾਤਕ ਚਾਇਨਾ ਡੋਰ“ ਆਦਿ ਦੇ ਪੋਸਟਰਜ਼ ਬਣਾ ਲੋਕਾਂ ਨੂੰ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਚਾਇਨਾ ਡੋਰ ਤੋਂ ਪੰਛੀਆਂ, ਮਾਨਵੀ ਜੀਵਨ ਨੂੰ ਵੱਡਾ ਖਤਰਾ ਦੱਸਿਆ ਅਤੇ ਸਰਕਾਰ ਨੂੰ ਚਾਇਨਾ ਡੋਰ ਉੱਤੇ ਰੋਕ ਲਗਾਉਣ ਦਾ ਅਨੁਰੋਧ ਕੀਤਾ। ਰੈਲੀ ਦੇ ਦੌਰਾਨ ਬਸੰਤ ਪੰਚਮੀ ਦੇ ਚਲਦੇ ਬੱਚਿਆ ਨੂੰ ਪਤੰਗ ਉਡਾਣ ਲਈ ਸਧਾਰਣ ਡੋਰ ਦਾ ਇਸਤੇਮਾਲ ਕਰਣ ਦਾ ਸੰਦੇਸ਼ ਦਿੱਤਾ ਗਿਆ। ਪਿ੍ਰੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਸਭ ਨੂੰ ਚਾਇਨਾ ਡੋਰ ਦਾ ਵਿਰੋਧ ਕਰਣ ਅਤੇ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਦਾ ਇਸਤੇਮਾਲ ਤੋਂ ਮਨ੍ਹਾਂ ਕਰਣ ਨੂੰ ਕਿਹਾ।

No comments: