BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਕਾਸ਼ੀ 'ਵਰਸਿਟੀ ਵੱਲੋਂ ਨਵੇਂ ਵਰ੍ਹੇ ਦਾ ਸਵਾਗਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ, ਨਵੇਂ ਵਰ੍ਹੇ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

ਤਲਵੰਡੀ ਸਾਬੋ, 3 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਅਯੋਜਨ ਕੀਤਾ। ਯੂਨੀਵਰਸਿਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੂਰੀ ਤਰ੍ਹਾਂ ਆਪਣੀਆਂ ਸੰਸਥਾਵਾਂ ਅਤੇ ਸਮਾਜ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਵਾਈਸ-ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਨੇ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਪੂਰਨ ਸਮਰਪਣ ਹੋਣ ਦੀ ਸਲਾਹ ਦਿੱਤੀ, ਕਿਉਂਕਿ ਕਰਮ ਹੀ ਧਰਮ ਹੈ।
ਇਸ ਮੌਕੇ 'ਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਟਾਫ ਨੂੰ ਦੱਸਿਆ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦਾ ਅਰਥ 'ਸੁੱਖਾਂ ਦੀ ਮਨੀ' ਹੈ ਜਿਸ ਦੇ ਨਿਤਨੇਮ ਨਾਲ ਮਨੁੱਖਾ ਜੀਵਨ ਸੁੱਖਾਂ ਭਰਿਆ ਬਣ ਜਾਂਦਾ ਹੈ। ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਵੀ ਇਸ ਸ਼ੁਭ ਦਿਹਾੜੇ 'ਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ। 'ਵਰਸਿਟੀ ਦੇ ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ ਵੱਲੋਂ ਨਵੇਂ ਵਰ੍ਹੇ  ਦੀ ਰੰਗੀਨ ਡਾਇਰੀ, ਟੇਬਲ ਕੈਲੰਡਰ ਅਤੇ ਵਾਲ ਕੈਲੰਡਰ ਜਾਰੀ ਕੀਤੇ। ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ, ਰਾਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ, ਨਿਰਦੇਸ਼ਕ ਵਿਉਂਤਬੰਦੀ ਅਤੇ ਵਿਕਾਸ  ਡਾ. ਅਸ਼ਵਨੀ ਸੇਠੀ ਅਤੇ ਡਿਪਟੀ ਨਿਰਦੇਸ਼ਕ (ਸੂਚਨਾ ਤਕਨਾਲੋਜੀ) ਪ੍ਰੋ. ਸੰਨੀ ਅਰੋੜਾ ਵੀ ਸ਼ਾਮਲ ਸਨ।
ਸ. ਗੁਰਲਾਭ ਸਿੰਘ ਸਿੱਧੂ ਨੇ ਇਸ ਮੌਕੇ ਸਭਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਦੇ ਬੇਹਤਰੀ ਲਈ ਚਲਾਏ ਜਾ ਰਹੇ ਪੋ੍ਰਗਰਾਮਾਂ ਦੀ ਜਾਣਕਾਰੀ ਦਿੱਤੀ। ਉਪਕੁਲਪਤੀ ਡਾ. ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਕਿੱਤਾ ਮੁਖੀ ਸਿਖਲਾਈ ਨੂੰ ਹੋਰ ਵਧਾ ਰਹੀ ਹੈ। ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਯੂਨੀਵਰਸਿਟੀ ਇਸ ਵਰ੍ਹੇ ਆਪਣੇ ਪੋ੍ਰਗਰਾਮਾਂ ਰਾਹੀਂ ਕਿਸਾਨਾਂ ਨਾਲ ਤਾਲਮੇਲ ਵਧਾਏਗੀ ਅਤੇ ਅੰਤਰ-ਰਾਸ਼ਟਰੀ ਅਦਾਰਿਆਂ ਨਾਲ ਸਹਿਯੋਗ ਰਾਹੀਂ ਸਮੇਂ ਦੇ ਹਾਣ ਦੇ ਪੋ੍ਰਗਰਾਮ ਚਲਾਵੇਗੀ।

No comments: