BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਨਵਾਲਾ ਘਟਨਾ ਅਤਿ ਸ਼ਰਮਨਾਕ, ਸ਼੍ਰੋਮਣੀ ਕਮੇਟੀ ਮੈਂਬਰ ਆਪੋ ਆਪਣੇ ਹਲਕਿਆਂ ਵਿੱਚ ਰੱਖਣ ਵਿਸ਼ੇਸ ਧਿਆਨ- ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਵਿੱਚ ਜਾਤ ਪਾਤ ਜਾਂ ਉੱਚੇ ਨੀਵੇਂ ਦੀ ਕੋਈ ਥਾਂ ਨਹੀ ਹੈ ਸਗੋਂ ਸਿੱਖ ਹੀ ਇੱਕੋ ਇੱਕ ਧਰਮ ਹੈ ਜਿਸਦੇ ਗੁਰੂੁ ਸਾਹਿਬਾਨ ਨੇ ਜਾਤ ਪਾਤ ਨੂੰ ਖਤਮ ਕਰਕੇ ਸਭ ਨੂੰ ਇੱਕ ਸਮਾਨ ਮੰਨਿਆ ਸੀ ਪ੍ਰੰਤੂ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਆਪਣੇ ਗੁਰੂੁ ਸਾਹਿਬਾਨ ਦੇ ਸੰਦੇਸ਼ਾਂ ਨੂੰ ਹੀ ਵਿਸਾਰ ਰਹੇ ਹਾਂ। ੳਕਤ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਰੂਰ ਜਿਲ੍ਹੇ ਦੇ ਪਿੰਡ ਮਾਨਵਾਲਾ ਵਿੱਚ ਇੱਕ ਪਰਿਵਾਰ ਨੂੰ ਗੁਰਦੁਆਰਾ ਕਮੇਟੀ ਵੱਲੋਂ ਪਾਠ ਨਾ ਕਰਨ ਦੇਣ ਅਤੇ ਦਲਿਤ ਕਹਿਣ ਦੀ ਅਤਿ ਸ਼ਰਮਨਾਕ ਘਟਨਾ 'ਤੇ ਨਿੰਦਿਆ ਕਰਦਿਆਂ ਕੀਤਾ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਕਿਹਾ ਕਿ ਉਹ ਆਪੋ ਆਪਣੇ ਇਲਾਕਿਆਂ ਵਿੱਚ ਵਿਸ਼ੇਸ਼ ਧਿਆਨ ਰੱਖਣ ਤਾਂ ਕਿ ਕਿਤੇ ਵੀ ਅਜਿਹੀ ਘਟਨਾ ਨਾ ਵਾਪਰੇ। ਉਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖੀ ਦੇ ਮੱਥੇ ਤੇ ਕਲੰਕ ਹਨ ਅਤੇ ਅੱਜ ਸਭ ਤੋਂ ਵੱਡੀ ਲੋੜ ਤਾਂ ਇਹ ਹੈ ਕਿ ਕਿਸੇ ਕਾਰਨ ਸਿੱਖੀ ਤੋਂ ਦੂਰ ਹੋ ਚੁੱਕਿਆਂ ਨੂੰ ਸਿੱਖ ਧਰਮ ਦੇ ਨੇੜੇ ਲਾਇਆ ਜਾਵੇ ਤੇ ਕੁਝ ਕੁ ਤਾਕਤਾਂ ਅਜਿਹੀਆਂ ਵੀ ਹਨ ਜੋ ਸਮੇਂ ਸਮੇਂ ਤੇ ਅਜਿਹੀਆਂ ਕਾਰਵਾਈਆਂ ਕਰਕੇ ਸਗੋਂ ਆਪਣੇ ਹੀ ਭਾਈਚਾਰੇ ਦੇ ਲੋਕਾਂ ਨੂੰ ਸਿੱਖੀ ਤੋਂ ਦੂਰ ਜਾਣ ਲਈ ਮਜਬੂਰ ਕਰ ਦਿੰਦੀਆਂ ਹਨ ਜਿਨਾਂ ਤੋਂ ਪੰਥ ਹਿਤੈਸ਼ੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਥੇਦਾਰ ਨੇ ਸਬੰਧਿਤ ਕਮੇਟੀ ਤੇ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਕੀਤੇ ਜਾਣ ਦੇ ਸੰਕੇਤ ਵੀ ਦਿੱਤੇ।

No comments: