BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਸਟਰ ਮੋਤੀ ਰਾਮ ਕੋਟ ਬਖਤੂ ਦਾ ਡਿਪਟੀ ਕਮਿਸ਼ਰ ਬਠਿੰਡਾ ਵੱਲੋਂ ਸਨਮਾਨ

ਤਲਵੰਡੀ ਸਾਬੋ, 27 ਜਨਵਰੀ (ਗੁਰਜੰਟ ਸਿੰਘ ਨਥੇਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਮਾਜਿਕ ਸਿੱਖਿਆਮਾਸਟਰ ਵਜੋਂ ਤਾਇਨਾਤ ਮੋਤੀ ਰਾਮ ਕੋਟ ਬਖਤੂ ਦਾ ਬੂਥ ਲੈਵਲ ਅਫ਼ਸਰ ਦੀ ਡਿਊਟੀ ਬਾਖ਼ੂਬੀ ਨਿਭਾਉਣ ਅਤੇ ਮਤਦਾਤਾ ਜਾਗਰੂਕਤਾ 'ਚ ਸਲਾਹੁਣਯੋਗ ਯੋਗਦਾਨ ਪਾਉਣ ਬਦਲੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਵੱਲੋਂ ਰਾਸ਼ਟਰੀ ਮਤਦਾਤਾ ਦਿਵਸ ਮੌਕੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ।ਇਸ ਸਮੇਂ ਮੋਤੀ ਰਾਮ ਕੋਟ ਬਖਤੂ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਸਨਮਾਨ ਹਾਸਿਲਕੀਤਾ।ਇਸ ਸਨਮਾਨ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ਼ ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ,ਸੁਭਾਸ਼ ਚੰਦਰ ਖਟਕ ਐੱਸ.ਡੀ.ਐੱਮ ਰਾਮਪੁਰਾ ਫੂਲ, ਐੱਸ.ਡੀ.ਐੱਮ. ਤਲਵੰਡੀ ਸਾਬੋ ਵਰਿੰਦਰ ਕੁਮਾਰ,ਸਮੂਹ ਅਮਲਾ ਚੋਣਕਾਰ ਦਫ਼ਤਰ ਤਲਵੰਡੀ ਸਾਬੋ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉੱਚ ਅਧਿਕਾਰੀ ਹਾਜ਼ਰ ਸਨ।ਗੁਰੂੁ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਯੋਜਤ ਸਨਮਾਨ ਸਮਾਰੋਹ ਦੌਰਾਨ ਅਦਾਕਾਰ,ਰੰਗਕਰਮੀ,ਵੀਡੀਓ ਨਿਰਦੇਸ਼ਕ ਮਾਸਟਰ ਮੋਤੀ ਰਾਮ ਕੋਟ ਬਖਤੂ ਨੂੰ ਡਿਪਟੀ ਕਮਸ਼ਿਨਰ ਵੱਲੋਂ ਉਚੇਚਾ ਸਨਮਾਨ ਮਿਲਣ 'ਤੇਲੈਕਚਰਾਰ ਤਰਸੇਮ ਸਿੰਘ,ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਮਾਸਟਰ ਨਵਨੀਤ ਕੁਮਾਰ,ਮਾਸਟਰ ਦੌਲਤ ਰਾਮ,ਮਾਸਟਰ ਬੂਟਾ ਸਿੰਘ ਸੁਨਾਮੀ, ਮੇਵਾ ਸਿੰਘ ਸੰਗਤ,ਸਾਰੇ ਬੀ.ਐੱਲ.ਓਜ਼ ਤਲਵੰਡੀ ਸਾਬੋ,ਸਮੂਹ ਸਟਾਫ਼ ਸਰਕਾਰੀ ਸੀ.ਸੈ. ਸਕੂਲ ਭਾਗੀਵਾਂਦਰ,ਵੱਖ-ਵੱਖ ਸਾਹਿਤਕਾਰਾਂ,ਗਾਇਕਾਂ ਅਤੇ ਅਦਾਕਾਰਾਂਵੱਲੋਂ ਵਧਾਈਆਂ ਦਿੱਤੀਆਂ ਗਈਆਂ।

No comments: