BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜ਼ਰ ਸਕੂਲ ਵਿੱਚ ਐਨ.ਆਈ.ਆਈ.ਟੀ (ਨਿਟ ਗੁਰੂ) ਵੱਲੋਂ ਮੈਰਿਟ ਸਰਟੀਫਿਕੇਟ ਵੰਡੇ ਗਏ


ਅੰਮ੍ਰਿਤਸਰ, 3 ਜਨਵਰੀ (ਕੰਵਲਜੀਤ ਸ਼ਿੰਘ, ਪਰਗਟ ਸਿੰਘ)- ਸਕੂਲ ਵਿੱਚ ਕੰਪਿਊਟਰ ਦੇ ਸੰਬੰਧੀ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਦੀ ਪ੍ਰਯੋਗੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ 430 ਬੱਚਿਆਂ ਨੇ ਭਾਗ ਲਿਆ । ਇਹ ਪ੍ਰੀਖਿਆ ਬੱਚਿਆਂ ਵਿੱਚ ਕੰਪਿਊਟਰ ਸੰਬੰਧੀ ਮਾਨਸਿਕ ਰੁਚੀਆਂ ਪੈਂਦਾ ਕਰਨ ਲਈ ਕਰਵਾਈ ਗਈ, ਤਾਂ ਜੋ ਆਉਣ ਵਾਲੇ ਕੰਪਿਊਟਰ ਯੁੱਗ ਲਈ ਬੱਚਿਆਂ ਨੂੰ ਤਿਆਰ ਕੀਤਾ ਜਾ ਸਕੇ । ਇਹ ਪ੍ਰਤੀਯੋਗਤਾ ਨਗੁਰੁ ਦੇ ਇੰਚਾਰਜ ਅਮਿਤ ਤਨੇਜਾ ਦੀ ਅਗਵਾਈ ਵਿੱਚ ਜਗਜੀਤ ਸਿੰਘ ਬੇਦੀ ਅਤੇ ਮਨਦੀਪ ਸਿੰਘ ਵੱਲੋਂ ਕਰਵਾਈ ਗਈ ਅਤੇ ਇਸ ਪ੍ਰਤੀਯੋਗਤਾ 'ਚੋਂ ਪਹਿਲੇ ਦੂਸਰੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮਾਰੋਹ ਵਿੱਚ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ  ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਕੰਪਿਊਟਰ ਸੈਲ ਦੇ ਇੰਚਾਰਜ ਹਰਮਨਪ੍ਰੀਤ ਕੌਰ, ਹਰਮਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਸ਼ਾਮਲ ਸਨ ।

No comments: