BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨ ਕਰਜਾ ਮਾਫੀ ਸੰਭਵ ਹੀ ਨਹੀਂ ਸੀ, ਸੰਭਵ ਹੁੰਦੀ ਤਾਂ ਅਸੀਂ ਕਰ ਦਿੰਦੇ-ਭੂੰਦੜ

ਕਿਹਾ ਸੱਤਾ ਲੈਣ ਲਈ ਕਾਂਗਰਸ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰੇ ਸੂਬਾ ਸਰਕਾਰ
ਤਲਵੰਡੀ ਸਾਬੋ, 21 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਕਿਸਾਨਾਂ ਲਈ ਸੰਪੂਰਨ ਕਰਜਾ ਮੁਆਫੀ ਸੰਭਵ ਨਹੀ ਸੀ ਜੇ ਸੰਭਵ ਹੁੰਦੀ ਤਾਂ ਇਹ ਸਾਡੀ ਸਰਕਾਰ ਵੇਲੇ ਹੀ ਕਰ ਦਿੱਤੀ ਜਾਂਦੀ। ਉਨਾਂ ਕਿਹਾ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਕਿਸਾਨਾਂ ਨੂੰ ਸਿਰਫ ਲਾਰਾ ਲਾਇਆ ਸੀ ਜਿਸ ਕਰਕੇ ਕਿਸਾਨਾਂ ਨੇ ਵੋਟਾਂ ਪਾਈਆਂ ਤੇ ਕਾਂਗਰਸ ਸੱਤਾ ਵਿੱਚ ਆ ਗਈ ਹੁਣ ਉਹ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ।
ਸ. ਭੂੰਦੜ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਡੇ ਕਿਸਾਨ ਹਿਤੈਸ਼ੀ ਹਨ ਉਨਾਂ ਨੇ ਕਿਸਾਨਾਂ ਦਾ ਹਰ ਸਾਲ ਕਰੋੜਾਂ ਰੁਪਏ ਟਿਊਬਵੈੱਲਾਂ ਦਾ ਬਿੱਲ ਭਰਿਆ ਤੇ ਜੇ ਕਰਜਾ ਮੁਆਫੀ ਸੰਭਵ ਹੁੰਦੀ ਤਾਂ ਉਨਾਂ ਨੇ ਕਰ ਦੇਣੀ ਸੀ।ਉਨਾਂ ਕਿਹਾ ਕਿ ਕਾਂਗਰਸ ਨੂੰ ਵੀ ਇਹ ਗੱਲ ਪਤਾ ਸੀ ਕਿ ਕਰਜਾ ਮੁਆਫੀ ਨਹੀਂ ਦਿੱਤੀ ਜਾ ਸਕਦੀ ਪਰ ਸਰਕਾਰ ਬਣਾਉਣ ਲਈ ਉਨਾਂ ਨੇ ਇਹ ਝੂਠਾ ਵਾਅਦਾ ਕੀਤਾ ਤੇ ਹੁਣ ਹਰ ਰੋਜ ਬਹਾਨੇ ਬਣਾ ਕੇ ਵਾਅਦੇ ਤੋਂ ਭੱਜ ਰਹੀ ਹੈ।ਉਨਾਂ ਕਿਹਾ ਕਿ ਕਰਜਾ ਮੁਆਫੀ ਲਈ ਕੇਂਦਰ ਸਰਕਾਰ ਨੂੰ ਦੋਸ਼ ਦੇਣ ਦਾ ਕੋਈ ਮਤਲਬ ਹੀ ਨਹੀ ਬਣਦਾ ਕਿਉਂਕਿ ਕੇਂਦਰ ਨੇ ਤਾਂ ਕਦੇ ਕਰਜਾ ਮਾਫ ਕਰ ਦੇਣ ਦੀ ਗੱਲ ਕਹੀ ਹੀ ਨਹੀ।ਉਨਾਂ ਕਿਹਾ ਕਿ ਖਜਾਨਾ ਖਾਲੀ ਹੋਣ ਦਾ ਸਿਰਫ ਕਾਂਗਰਸੀ ਪ੍ਰਚਾਰ ਕਰ ਰਹੇ ਹਨ ਜਦੋਂਕਿ ਸਾਡੀ ਸਰਕਾਰ ਵੇਲੇ ਇਸੇ ਖਜਾਨੇ ਵਿੱਚੋਂ ਸਹੂਲਤਾਂ ਚੱਲ ਰਹੀਆਂ ਸਨ ਤੇ ਹੁਣ ਬੰਦ ਕਰ ਦਿੱਤੀਆਂ ਗਈਆਂ।ਉਨਾ ਕਿਹਾ ਕਿ ਇੱਕ ਮਹੀਨੇ ਵਿੱਚ ਨਸ਼ਾ ਬੰਦ ਕਰਨ ਦੇ ਬਿਆਨ ਖੋਖਲੇ ਸਾਬਿਤ ਹੋਏ ਤੇ ਹੁਣ ਹਾਲਾਤ ਇਹ ਨੇ ਕਿ ਨਸ਼ੇ ਦੀ ਹੋਮ ਡਲਿਵਰੀ ਸ਼ੁਰੂ ਹੋ ਗਈ ਹੈ।ਉਨਾਂ ਘਰ ਘਰ ਨੌਕਰੀ ਵਾਅਦੇ ਪ੍ਰਤੀ ਵੀ ਕਿਹਾ ਕਿ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਸਗੋਂ ਸਾਡੀ ਸਰਕਾਰ ਜਾਂਦੇ ਜਾਂਦੇ ਜਿਨਾਂ ਕੱਚੇ ਸਰਕਾਰੀ ਕਰਮਚਾਰੀਆਂ ਨੂੰ ਪੱਕੇ ਕਰ ਕੇ ਗਈ ਸੀ ਉਨਾਂ ਨੂੰ ਵੀ ਅੱਜ ਤੱਕ ਪੱਕੇ ਨਹੀ ਕੀਤਾ ਗਿਆ।ਉਨਾਂ ਕਿਹਾ ਕਿ ਘਰ ਘਰ ਨੌਕਰੀ ਦੀ ਥਾਂ ਘੱਟੋ ਘੱਟ ਕੱਚੇ ਕਰਮਚਾਰੀ ਹੀ ਪੱਕੇ ਕਰ ਦਿੱਤੇ ਜਾਣ।
ਇਸ ਮੌਕੇ ਉਨਾ ਨਾਲ ਭਾਈ ਮੋਹਣ ਸਿੰਘ ਬੰਗੀ, ਬੀਬੀ ਜੋਗਿੰਦਰ ਕੌਰ ਤੇ ਜਗਸੀਰ ਸਿੰਘ ਮਾਂਗੇਆਣਾ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ, ਜਗਤਾਰ ਨੰਗਲਾ ਹਲਕਾ ਪ੍ਰਧਾਨ ਬੀ. ਸੀ ਵਿੰਗ, ਯੂਥ ਅਕਾਲੀ ਆਗੂ ਹਰਪਾਲ ਗਾਟਵਾਲੀ, ਤਰਸੇਮ ਲਾਲੇਆਣਾ, ਜਸਪਾਲ ਨੰਬਰਦਾਰ ਲਹਿਰੀ, ਸਰਵਣ ਨੰਗਲਾ, ਗੁਰਮੇਲ ਲਾਲੇਆਣਾ, ਠਾਣਾ ਸਿੰਘ ਚੱਠਾ, ਮਨਪ੍ਰੀਤ ਧਾਲੀਵਾਲ ਸ਼ੇਖਪੁਰਾ, ਬਲਦੇਵ ਨੰਬਰਦਾਰ ਗਹਿਲੇਵਾਲਾ, ਮੇਜਰ ਸਿੰਘ ਮਿਰਜੇਆਣਾ ਆਦਿ ਹਾਜ਼ਰ ਸਨ।

No comments: