BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਨਾਰੀ ਨਿਕੇਤਨ ਵਿੱਚ ਕੀਤੀ ਗਈ ਲੋਹੜੀ ਸੇਲੀਬਰੇਟ

ਜਲੰਧਰ 13 ਜਨਵਰੀ (ਗੁਰਕੀਰਤ ਸਿੰਘ)- ਲੋਹੜੀ ਕੁੜੀਆਂ ਦੀ ਵੀ ਮਨਾੳ ਪੁੱਤ ਧੀ ਵਾਲਾ ਫਰਕ ਮਿਟਾੳ, ਕੁੜੀਆਂ ਹੁੰਦੀਆਂ ਰੋਣਕ ਘਰ ਦੇ ਵਿਹੜੇ ਦੀਆਂ, ਵਾਂਗ ਪੁੱਤਾਂ ਜਸ਼ਨ ਮਨਾੳ ਲੋਹੜੀ ਕੁੜੀਆਂ ਦੀ ਵੀ ਮਨਾੳ ਦਾ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਨਾਰੀ ਨਿਕੇਤਨ ਵਿੱਚ ਲੋਹੜੀ ਸੇਲੀਬਰੇਟ ਕੀਤੀ ਗਈ। ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੰਗਲ ਕਰਾਰ ਖਾਂ ਦੇ ਵਿਦਿਆਰਥੀ ਨਾਰੀ ਨਿਕੇਤਨ ਵਿੱਚ ਰਹਿੰਦੀ ਬੇਟੀਆਂ ਦੇ ਨਾਲ ਲੋਹੜੀ ਸੇਲਿਬਰੇਟ ਕਰਣ ਲਈ ਪਹੁੰਚੇ ਜਿਨ੍ਹਾਂ ਦਾ ਸਵਾਗਤ ਨਾਰੀ ਨਿਕੇਤਨ ਦੀ ਜਨਰਲ ਸੈਕਰੇਟਰੀ ਅੰਜਨਾ ਤਲਵਾੜ ਵਲੋਂ ਕੀਤਾ ਗਿਆ। ਲੋਹੜੀ ਬਾਲਕੇ ਉਸ ਵਿੱਚ ਤੀਲ, ਮੂੰਗਫਲੀ, ਰੇਵੜੀਆਂ, ਗੁਡ ਪਾਇਆ ਅਤੇ ਸਭ ਨੇ ਨੱਚਦੇ, ਗਾਉਂਦੇ ਹੋਏ ਲੋਹੜੀ ਦੇ ਤਿਉਹਾਰ ਨੂੰ ਸੈਲਿਬਰੇਟ ਕਰਦੇ ਹੋਏ ਸਭ ਦੇ ਜੀਵਨ ਵਿੱਚ ਖੁਸ਼ੀਆਂ ਦੀ ਮਿਠਾਸ ਬਣੇ ਰਹਿਣ ਦੀ ਕਾਮਨਾ ਕੀਤੀ। ਚੇਅਰਮੈਨ ਸ਼੍ਰੀ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਸਭ ਨੂੰ ਇੱਕ ਦੂਜੇ ਦੇ ਪ੍ਰਤੀ ਮਨ ਵਿੱਚ ਦੁਸ਼ਮਣੀ ਵਿਰੋਸ਼ ਨੂੰ ਲੋਹੜੀ ਦੀ ਅੱਗ ਵਿੱਚ ਸਾੜਕੇ ਖਤਮ ਕਰਣ ਨੂੰ ਕਿਹਾ ਅਤੇ ਬੇਟਿਆਂ ਦੀ ਤਰ੍ਹਾਂ ਦੀ ਬੇਟੀਆਂ ਦੀ ਵੀ ਲੋਹੜੀ ਮਨਾਉਣ ਦਾ ਸੰਦੇਸ਼ ਦਿੱਤਾ।

No comments: