BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਮਨਾਇਆ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ

ਜਲੰਧਰ 5 ਜਨਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਮੈਨੇਜਮੇਂਟ ਅਤੇ ਟੈਕਨਿਕਲ ਇੰਸਟੀਚਿਊਟ ਮਿੱਠੂ ਬਸਤੀ ਦੇ ਫੈਕਲਟੀ ਮੇਂਬਰਸ ਅਤੇ ਵਿਦਿਆਰਥੀਆਂ ਵਲੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਜਾਕੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ, ਸਾਰੇ ਸਟਾਫ ਮੇਂਬਰਸ ਅਤੇ ਵਿਦਿਆਰਥੀਆਂ ਨੇ ਵਿਸ਼ਵ ਸ਼ਾਂਤੀ ਅਤੇ ਸਾਰੇ ਦੇ ਜੀਵਨ ਵਿੱਚ ਖੁਸ਼ੀ ਲਈ ਅਰਦਾਸ ਕੀਤੀ।ਇਸ ਦੇ ਇਲਾਵਾ ਸਭ ਨੇ ਮਿਲਕੇ ਲੰਗਰ ਵਿੱਚ ਸੇਵਾ ਕੀਤੀ ਅਤੇ ਗੁਰੂ ਦਾ ਲੰਗਰ ਖਾ ਵਾਹਿਗੁਰੁ ਜੀ ਦਾ ਸ਼ੁਕਰਾਨਾ ਕੀਤਾ। ਪ੍ਰਿੰਸੀਪਲ ਡਾ. ਪੁਸ਼ਕਰਣਾ ਨੇ ਵਿਦਿਆਰਥੀਆਂ ਨੂੰ ਗੁਰੂੁ ਜੀ ਵਲੋਂ ਦਿੱਤੀ ਗਈ ਸਿਖਿਆਵਾਂ ਦੇ ਬਾਰੇ ਵਿੱਚ ਦੱਸਦੇ ਹੋਏ ਉਨ੍ਹਾਂ ਦੇ ਵਲੋਂ ਦਿਖਾਏ ਗਏ ਨੇਕ ਰਸਤੇ'ਤੇ ਚਲਣ ਅਤੇ ਗੁਰੂ ਜੀ ਵਲੋਂ ਦਿੱਤੀ ਗਈ ਕੁਰਬਾਨੀਆਂ, ਜੀਵਨ ਸਬੰਧੀ ਸਿੱਖਿਆ ਤੋਂ ਪ੍ਰੇਰਨਾ ਲੈਣ ਨੂੰ ਕਿਹਾ । ਇਸ ਦੇ ਨਾਲ ਹੀ ਸੇਂਟ ਸੋਲਜਰ ਗਰੁਪ ਦੇ ਸਭ ਸੰਸਥਾਵਾਂ ਵਿੱਚ ਅਰਦਾਸ ਕਰ ਪ੍ਰਕਾਸ਼ ਪੁਰਬ ਮਨਾਇਆ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਪ੍ਰਕਾਸ਼ਪੁਰਬ ਦੀ ਵਧਾਈ ਦਿੱਤੀ।

No comments: